ਕੇਜਰੀਵਾਲ ਨੇ ਨਹੀਂ ਦੋਹਰਾਈ ''ਸਰਜੀਕਲ ਸਟਰਾਈਕ'' ਵਾਲੀ ਗਲਤੀ, ਕੀਤਾ ਫੌਜ ਨੂੰ ਸਲਾਮ

05/24/2017 1:05:34 PM

ਨਵੀਂ ਦਿੱਲੀ— ਸਰਜੀਕਲ ਸਟਰਾਈਕ ''ਤੇ ਸਵਾਲ ਚੁੱਕ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਚੁੱਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਵਾਰ ਨੌਸ਼ਹਿਰਾ ਸੈਕਟਰ ''ਚ ਪਾਕਿਸਤਾਨੀ ਬੰਕਰ ਉਡਾਣ ''ਤੇ ਫੌਜ ਨੂੰ ਸਲਾਮ ਕੀਤਾ ਹੈ। ਕੇਜਰੀਵਾਲ ਨੇ ਟਵਿੱਟਰ ''ਤੇ ਲਿਖਿਆ ਕਿ ਭਾਰਤੀ ਫੌਜ ਨੂੰ ਨੌਸ਼ਹਿਰਾ ਸੈਕਟਰ ''ਚ ਪਾਕਿਸਤਾਨੀ ਬੰਕਰ ਤਬਾਹ ਕਰਨ ''ਤੇ ਸਲਾਮ। ਪੂਰਾ ਦੇਸ਼ ਭਾਰਤੀ ਫੌਜ ''ਤੇ ਮਾਣ ਕਰ ਰਿਹਾ ਹੈ। ਪਿਛਲੀ ਵਾਰ ਜਦੋਂ ਭਾਰਤੀ ਫੌਜ ਨੇ ਪਾਕਿਸਤਾਨ ''ਤੇ ਸਰਜੀਕਲ ਸਟਰਾਈਕ ਕੀਤਾ ਸੀ ਤਾਂ ਕੇਜਰੀਵਾਲ ਨੇ ਫੌਜ ਤੋਂ ਇਸ ਦਾ ਸਬੂਤ ਮੰਗਿਆ ਸੀ। ਜਿਸ ''ਤੇ ਜੰਮ ਕੇ ਵਿਵਾਦ ਵੀ ਹੋਇਆ ਸੀ। 
ਜ਼ਿਕਰਯੋਗ ਹੈ ਕਿ ਫੌਜ ਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ''ਚ ਪਾਕਿਸਤਾਨ ਦੀ ਕਈ ਚੌਕੀਆਂ ਨੂੰ ਤਬਾਹ ਕਰ ਦਿੱਤਾ। ਇਹ ਉਹ ਚੌਕੀਆਂ ਸਨ, ਜੋ ਕਵਰ ਫਾਇਰ ਦੇ ਕੇ ਘੁਸਪੈਠ ''ਚ ਅੱਤਵਾਦੀਆਂ ਦੀ ਮਦਦ ਕਰਦੀਆਂ ਸਨ। ਨਾਲ ਹੀ ਐੱਲ.ਓ.ਸੀ. ਨਾਲ ਲੱਗਦੇ ਭਾਰਤ ਦੇ ਪਿੰਡਾਂ ''ਤੇ ਫਾਇਰਿੰਗ ਕਰਦੀਆਂ ਸਨ। ਅਜਿਹੀ ਪਹਿਲੀ ਵਾਰ ਹੋਇਆ, ਜਦੋਂ ਆਰਮੀ ਨੇ ਪਾਕਿਸਤਾਨ ਦੇ ਖਿਲਾਫ ਅਜਿਹੀ ਕਾਰਵਾਈ ਦਾ ਵੀਡੀਓ ਵੀ ਜਾਰੀ ਕੀਤਾ। 24 ਸੈਕਿੰਡ ਦੇ ਵੀਡੀਓ ''ਚ ਨਜ਼ਰ ਆ ਰਿਹਾ ਹੈ ਕਿ ਇਕ-ਇਕ ਕਰ ਕੇ 16 ਗੋਲੇ ਪਾਕਿ ਚੌਕੀਆਂ ''ਤੇ ਦਾਗ਼ੇ ਗਏ। ਇਸ ਨਾਲ ਪਾਕਿਸਤਾਨ ਦੇ ਕਰੀਬ ਇਕ ਸਕਵੇਅਰ ਕਿਲੋਮੀਟਰ ਦੇ ਇਲਾਕੇ ਨੂੰ ਨੁਕਸਾਨ ਪੁੱਜਿਆ।

Disha

This news is News Editor Disha