ਮੁੜ ਸਰਕਾਰ ਬਣੀ ਤਾਂ ਵਿਦਿਆਰਥੀਆਂ ਨੂੰ ਬੱਸਾਂ ’ਚ ਕਰਵਾਵਾਂਗੇ ਮੁਫਤ ਸਫਰ : ਕੇਜਰੀਵਾਲ

01/04/2020 3:54:47 AM

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼ੁੱਕਰਵਾਰ ਨੂੰ ਟਾਊਨ ਹਾਲ ਮੀਟਿੰਗ ’ਚ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਇਸ ਦੌਰਾਨ ਕੇਜਰੀਵਾਲ ਨੇ ਐਲਾਨ ਕੀਤਾ ਕਿ ਜੇਕਰ ਇਸ ਵਾਰ ਵੀ ਸੱਤਾ ਵਿਚ ਆਏ ਤਾਂ ਔਰਤਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਬੱਸਾਂ ਵਿਚ ਮੁਫਤ ਸਫਰ ਕਰਾਉਣਗੇ। ਕੇਜਰੀਵਾਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਲਈ ਪੈਸੇ ਕਿਥੋਂ ਆਉਣਗੇ ਤਾਂ ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਲਈ ਹਵਾਈ ਜਹਾਜ਼ ਨਹੀਂ ਖਰੀਦਾਂਗੇ। ਇਸ ਦੇ ਪੈਸਿਆਂ ਨਾਲ ਮੁਫਤ ਸਫਰ ਕਰਵਾਵਾਂਗੇ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਬਾਰੇ ਅਸੀਂ ਬਹੁਤ ਚਿੰਤਤ ਹਾਂ। ਇਸ ਨੂੰ ਮਿਸ਼ਨ ਦੇ ਰੂਪ ਵਿਚ ਲੈ ਕੇ ਕੰਮ ਕਰ ਰਹੇ ਹਾਂ। ਸਭ ਨੂੰ ਆਪਣਾ ਕਿਰਦਾਰ ਨਿਭਾਉਣਾ ਹੋਵੇਗਾ। ਸਰਕਾਰ ਨੇ ਸੀ. ਸੀ. ਟੀ.ਵੀ. ਕੈਮਰੇ ਲਗਵਾਏ ਹਨ ਅਤੇ ਹੋਰ ਕੈਮਰੇ ਵੀ ਲਗਵਾਏ ਜਾ ਰਹੇ ਹਨ। ਬੱਸਾਂ ਵਿਚ ਮਾਰਸ਼ਲ ਮੁਕੱਰਰ ਕੀਤੇ ਗਏ ਹਨ, ਕਾਲੇ ਧੱਬੇ ਖਤਮ ਕੀਤੇ ਜਾ ਰਹੇ ਹਨ, ਚੋਣਾਂ ਤੋਂ ਬਾਅਦ ਅੰਤਿਮ ਮੀਲ ਜੋੜ ’ਤੇ ਵੀ ਕੰਮ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਪੁਲਸ ਵਿਚ ਹੋਰ ਸੁਧਾਰ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਅੰਦਰ ਭਰੋਸਾ ਜਾਗੇ।

Khushdeep Jassi

This news is Content Editor Khushdeep Jassi