ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

10/27/2016 4:01:32 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਕੁਮਾਰ ਵਿਸ਼ਵਾਸ ਦੇ ਖਿਲਾਫ ਉੱਤਰ ਪ੍ਰਦੇਸ਼ ''ਚ ਸੁਲਤਾਨਪੁਰ ਦੀ ਇਕ ਅਦਾਲਤ ''ਚ ਲੋਕ ਸਭਾ ਚੋਣਾਂ ''ਚ ਰੈਲੀ ਕਰਨ ਨਾਲ ਸੰਬੰਧਤ ਚੱਲ ਰਹੇ ਮੁਕੱਦਮੇ ''ਤੇ ਵੀਰਵਾਰ ਨੂੰ ਰੋਕ ਲਾ ਦਿੱਤੀ। ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸ਼੍ਰੀ ਕੇਜਰੀਵਾਲ ਅਤੇ ਸ਼੍ਰੀ ਵਿਸ਼ਵਾਸ ਦੇ ਖਿਲਾਫ ਸੁਲਤਾਨਪੁਰ ਦੀ ਅਦਾਲਤ ''ਚ ਚੱਲ ਰਹੇ ਮੁਕੱਦਮੇ ''ਤੇ ਰੋਕ ਲਾਉਂਦੇ ਹੋਏ ਰਾਜ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ। ''ਆਪ'' ਦੇ ਦੋਵੇਂ ਨੇਤਾਵਾਂ ਨੇ ਸੁਲਤਾਨਪੁਰ ਦੀ ਹੇਠਲੀ ਅਦਾਲਤ ਤੋਂ ਉਨ੍ਹਾਂ ਦੇ ਖਿਲਾਫ ਜਾਰੀ ਸੰਮੰਨ ਰੱਦ ਕਰਨ ਦੀ ਸੁਪਰੀਮ ਕੋਰਟ ''ਚ ਗੁਹਾਰ ਲਾਈ ਸੀ।
ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸ਼੍ਰੀ ਕੁਮਾਰ ਵਿਸ਼ਵਾਸ ਦੇ ਖਿਲਾਫ ਸਹਾਇਕ ਚੋਣ ਅਧਿਕਾਰੀ ਨੇ 20 ਅਪ੍ਰੈਲ 2014 ਨੂੰ ਸੁਲਤਾਨਪੁਰ ''ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 143, 186, 341, 353 ਅਤੇ 171ਜੀ ਦੇ ਅਧੀਨ ਸ਼ਿਕਾਇਤ ਦਰਜ ਕਰਵਾਈ ਸੀ। ਆਮ ਆਦਮੀ ਪਾਰਟੀ ਦੇ ਦੋਹਾਂ ਨੇਤਾਵਾਂ ਦੇ ਕਿਲਾਫ 13 ਅਪ੍ਰੈਲ 2016 ਨੂੰ ਸੁਲਤਾਨਪੁਰ ਦੇ ਚੀਫ ਜਸਟਿਸ ਮੈਜਿਸਟਰੇਟ ਦੀ ਅਦਾਲਤ ''ਚ ਦੋਸ਼ ਪੱਤਰ ਦਾਖਲ ਕੀਤਾ ਗਿਆ, ਜਿੱਥੋਂ ਉਨ੍ਹਾਂ ਦੇ ਖਿਲਾਫ 7 ਅਕਤੂਬਰ ਨੂੰ ਸੰਮੰਨ ਜਾਰੀ ਕੀਤੇ ਗਏ। ਸ਼੍ਰੀ ਕੇਜਰੀਵਾਲ ਅਤੇ ਸ਼੍ਰੀ ਵਿਸ਼ਵਾਸ ਨੇ ਇਨ੍ਹਾਂ ਸੰਮੰਨ ਨੂੰ ਰੱਦ ਕਰਨ ਲਈ ਇਲਾਹਾਬਾਦ ਹਾਈ ਕੋਰਟ ''ਚ ਪਟੀਸ਼ਨ ਦਾਖਲ ਕੀਤੀ ਸੀ। ਉਨ੍ਹਾਂ ਨੇ ਆਪਣੀ ਪਟੀਸ਼ਨ ''ਚ ਕਿਹਾ ਕਿ ਚੋਣਾਵੀ ਰੈਲੀ ਲਈ ਮਨਜ਼ੂਰੀ ਲੈ ਲਈ ਗਈ ਸੀ ਅਤੇ ਉਸ ਸਮੇਂ ਉੱਥੇ ਕੋਈ ਸਖਤ ਆਦੇਸ਼ ਵੀ ਲਾਗੂ ਨਹੀਂ ਸਨ। ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ

Disha

This news is News Editor Disha