ਕੇਜਰੀਵਾਲ ਦਾ ਖੇਡ ਖਤਮ- ਕਪਿਲ ਮਿਸ਼ਰਾ

06/19/2017 5:00:03 PM

ਨਵੀਂ ਦਿੱਲੀ— ਹਵਾਲਾ ਕਾਰੋਬਾਰ ਦੇ ਦੋਸ਼ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ਦੀ ਪਤਨੀ ਤੋਂ ਪੁੱਛ-ਗਿੱਛ 'ਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਖੇਡ ਖਤਮ ਹੋ ਚੁਕਿਆ ਹੈ। ਬਿਊਰੋ ਦੇ ਇਕ ਦਲ ਨੇ ਸੋਮਵਾਰ ਨੂੰ ਸ਼੍ਰੀ ਜੈਨ ਦੀ ਪਤਨੀ ਤੋਂ ਹਵਾਲਾ ਕਾਰੋਬਾਰ ਦੇ ਦੋਸ਼ 'ਚ ਪੁੱਛ-ਗਿੱਛ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਤੋਂ ਮੁਅੱਤਲ ਵਿਧਾਇਕ ਸ਼੍ਰੀ ਮਿਸ਼ਰਾ ਨੇ ਪੁੱਛ-ਗਿੱਛ 'ਤੇ ਕਿਹਾ ਕਿ ਲੁੱਟ ਦੇ ਮਾਲ 'ਚ ਹਿੱਸੇਦਾਰੀ ਸ਼੍ਰੀ ਕੇਜਰੀਵਾਲ ਦੇ ਪਰਿਵਾਰ ਤੱਕ ਪੁੱਜੀ ਹੈ ਅਤੇ ਸ਼੍ਰੀ ਜੈਨ ਨੂੰ ਬਚਾਉਣਾ ਮੁੱਖ ਮੰਤਰੀ ਦੀ ਮਜ਼ਬੂਰੀ ਬਣ ਗਈ ਹੈ। 
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਦਾ ਖੇਡ ਖਤਮ ਹੋ ਚੁਕਿਆ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ। ਸਿਹਤ ਅਤੇ ਲੋਕ ਨਿਰਮਾਣ ਵਿਭਾਗ 'ਚ ਕਈ ਹੋਰ ਘੁਟਾਲਿਆਂ ਦੀ ਜਾਂਚ ਅਜੇ ਜਾਰੀ ਹੈ। ਹਵਾਲਾ ਅਤੇ ਕਾਲੇ ਧਨ ਦੇ ਇਕ-ਇਕ ਦਸਤਾਵੇਜ਼ ਜਾਂਚ ਏਜੰਸੀਆਂ ਕੋਲ ਹੈ। ਜ਼ਮੀਨ ਦੇ ਦਸਤਾਵੇਜ਼ ਅਤੇ ਇਸ ਨੂੰ ਖਰੀਦਣ ਦਾ ਸਾਰੇ ਦਸਤਾਵੇਜ਼ਾਂ ਦਾ ਵੇਰਵਾ ਸਾਹਮਣੇ ਆ ਚੁਕਿਆ ਹੈ। ਸ਼੍ਰੀ ਜੈਨ ਔਚੰਦੀ ਕਲਾਂ, ਬਵਾਨਾ ਅਤੇ ਕਕਰੌਲਾ 'ਚ 200 ਵੀਘਾ ਬੇਨਾਮੀ ਜ਼ਮੀਨ ਦੇ ਸੰਬੰਧ 'ਚ ਸਵੀਕਾਰ ਕਰ ਚੁਕੇ ਹਨ। ਇਸ ਤੋਂ ਇਲਾਵਾ 16 ਕਰੋੜ ਰੁਪਏ ਦਾ ਕਾਲਾ ਧਨ ਵੀ ਜੈਨ ਦੀ ਇਕ ਕੰਪਨੀ ਨੇ ਖੁਦ ਹੀ ਮੰਨ ਲਿਆ ਹੈ। ਕੋਲਕਾਤਾ ਦੇ ਤਿੰਨ ਹਵਾਲਾ ਕਾਰੋਬਾਰੀ ਜਿਨ੍ਹਾਂ ਰਾਹੀਂ ਕਾਲੇ ਧਨ ਨੂੰ ਸਫੇਦ ਕੀਤਾ ਗਿਆ, ਉਨ੍ਹਾਂ ਦੇ ਬਿਆਨਾਂ 'ਚ ਵੀ ਸਾਰੇ ਤੱਤ ਦਰਜ ਹਨ। ਸ਼੍ਰੀ ਮਿਸ਼ਰਾ ਨੇ ਕਿਹਾ ਕਿ ਸ਼੍ਰੀ ਜੈਨ ਦੀ ਪਤਨੀ ਤੋਂ ਪੁੱਛ-ਗਿੱਛ ਤੋਂ ਬਾਅਦ 'ਆਪ' ਵੱਲੋਂ ਸੋਸ਼ਲ ਮੀਡੀਆ 'ਚ ਇਕ ਪਰਚਾ ਵਾਇਰਲ ਕੀਤਾ ਹੈ, ਜੋ ਝੂਠ ਦਾ ਪੁਲਿੰਦਾ ਹੈ। ਸ਼੍ਰੀ ਜੈਨ ਅਤੇ ਉਨ੍ਹਾਂ ਦੀ ਪਤਨੀ ਦੀ 56 ਫਰਜ਼ੀ ਕੰਪਨੀਆਂ ਦਾ ਪਤਾ ਲੱਗਾ ਹੈ।