29 ਅਪ੍ਰੈਲ ਨੂੰ ਮੁੜ ਖੁੱਲ੍ਹਣਗੇ ਕੇਦਾਰਨਾਥ ਦੇ ਕਪਾਟ

02/21/2020 3:43:58 PM

ਗੋਪੇਸ਼ਵਰ— ਕੇਦਾਰਨਾਥ ਮੰਦਰ ਦੇ ਕਪਾਟ 29 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤੇ ਜਾਣਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਪ੍ਰਸਾਦ ਥਪਲਿਆਲ ਨੇ ਦੱਸਿਆ ਕਿ ਮੰਦਰ ਦੇ ਕਪਾਟ ਸਵੇਰੇ 6.10 ਵਜੇ ਖੁੱਲ੍ਹੇ ਜਾਣਗੇ। ਉਖੀਮਠ ਦੇ ਓਂਕਾਰੇਸ਼ਵਰ ਮੰਦਰ 'ਚ, ਮਹਾਸ਼ਿਵਰਾਤਰੀ ਮੌਕੇ ਆਯੋਜਿਤ ਇਕ ਧਾਰਮਿਕ ਸਮਾਰੋਹ 'ਚ ਕੇਦਾਰਨਾਥ ਮੰਦਰ ਦੇ ਕਪਾਟ ਮੁੜ ਖੋਲ੍ਹੇ ਜਾਣ ਦੇ ਦਿਨ ਅਤੇ ਮਹੂਰਤ ਦਾ ਐਲਾਨ ਕੀਤਾ ਗਿਆ।

ਸਰਦੀਆਂ 'ਚ ਭਗਵਾਨ ਕੇਦਾਰ ਦੀ ਪੂਜਾ ਉਖੀਮਠ ਦੇ ਓਂਕਾਰੇਸ਼ਵਰ ਮੰਦਰ 'ਚ ਹੁੰਦੀ ਹੈ। ਪੁਜਾਰੀ 25 ਅਪ੍ਰੈਲ ਨੂੰ ਭੈਰਵਨਾਥ ਦੀ ਪੂਜਾ ਕਰਨਗੇ। ਇਸ ਤੋਂ ਬਾਅਦ 26 ਅਪ੍ਰੈਲ ਨੂੰ ਫੁੱਲਾਂ ਨਾਲ ਸਜਾਈ ਗਈ ਪਾਲਕੀ 'ਚ ਭਗਵਾਨ ਸ਼ਿਵ ਦੀ ਮੂਰਤੀ ਉਖੀਮਠ ਤੋਂ ਰਵਾਨਾ ਹੋਵੇਗੀ। ਇਹ ਪਾਲਕੀ ਆਪਣੇ ਮੋਢਿਆਂ 'ਤੇ ਰੱਖ ਕੇ ਸ਼ਰਧਾਲੂ ਫਾਟਾ ਅਤੇ ਗੌਰੀਕੁੰਡ ਹੁੰਦੇ ਹੇ 28 ਅਪ੍ਰੈਲ ਨੂੰ ਕੇਦਾਰਨਾਥ ਪਹੁੰਚਣਗੇ। ਥਪਲਿਆਲ ਨੇ ਦੱਸਿਆ ਕਿ 29 ਅਪ੍ਰੈਲ ਨੂੰ ਸਵੇਰੇ 6.10 ਵੇ 'ਮੇਸ਼ ਲਗਨ' 'ਚ ਵੈਦਿਕ ਮੰਤਰਾਂ ਦਰਮਿਆਨ ਮੰਦਰ ਦੇ ਕਪਾਟ ਮੁੜ ਖੋਲ੍ਹ ਦਿੱਤੇ ਜਾਣਗੇ।

DIsha

This news is Content Editor DIsha