ਸ਼ਿਵਰਾਤਰੀ ’ਤੇ ਆਈ ਕੇਦਾਰਨਾਥ ਧਾਮ ਨਾਲ ਜੁੜੀ ਅਹਿਮ ਖ਼ਬਰ, ਇਸ ਦਿਨ ਖੁੱਲ੍ਹਣਗੇ ਮੰਦਰ ਦੇ ਕਿਵਾੜ

03/11/2021 6:47:52 PM

ਦੇਹਰਾਦੂਨ— ਵਿਸ਼ਵ ਪ੍ਰਸਿੱਧ ਬਾਬਾ ਕੇਦਾਰਨਾਥ ਧਾਮ ਦੇ ਕਿਵਾੜ 17 ਮਈ ਨੂੰ ਸਵੇਰੇ 5 ਵਜੇ ਖੁੱਲ੍ਹਣਗੇ। ਚਾਰਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਸ਼ਿਵਰਾਤਰੀ ਮੌਕੇ ਪੂਰੇ ਵਿਧੀ-ਵਿਧਾਨ ਨਾਲ ਰੁਦਰਪ੍ਰਯਾਗ ਦੇ ਉਖੀਮਠ ਦੇ ਓਂਕਾਰੇਸ਼ਵਰ ਮੰਦਰ ’ਚ ਕੇਦਾਰਨਾਥ ਮੰਦਰ ਦੇ ਕਿਵਾੜ ਖੁੱਲ੍ਹਣ ਦਾ ਮਹੂਰਤ ਨਿਕਲਿਆ ਹੈ। ਬਾਬਾ ਕੇਦਾਰਨਾਥ ਮੰਦਰ ਦੇ ਕਿਵਾੜ ਪਿਛਲੇ ਸਾਲ 16 ਨਵੰਬਰ ਨੂੰ ਬੰਦ ਹੋਏ ਸਨ।

ਇਸ ਤੋਂ ਪਹਿਲਾਂ ਬਸੰਤ ਪੰਚਮੀ ਨੂੰ ਇਕ ਹੋਰ ਧਾਮ ਬਦਰੀਨਾਥ ਦੇ ਕਿਵਾੜ 18 ਮਈ ਨੂੰ ਸਵੇਰੇ 4 ਵਜੇ ਖੋਲ੍ਹੇ ਜਾਣ ਦਾ ਮਹੂਰਤ ਨਿਕਲਿਆ ਹੈ। ਬਦਰੀਨਾਥ ਦੇ ਕਿਵਾੜ 19 ਨਵੰਬਰ ਨੂੰ ਬੰਦ ਕੀਤੇ ਗਏ ਸਨ। ਦੱਸ ਦੇਈਏ ਕਿ 14 ਮਈ ਗੰਗੋਤਰੀ ਅਤੇ ਯਮੁਨੋਤਰੀ ਧਾਮਾਂ ਦੇ ਕਿਵਾੜ ਖੁੱਲ੍ਹਣ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਕਿਵਾੜ, ਤਾਰੀਖ਼ ਹੋਈ ਤੈਅ

ਗੜ੍ਹਵਾਲ ਹਿਮਾਲਿਆ ਦੇ ਚਾਰਧਾਮਾਂ ਦੇ ਨਾਂ ਤੋਂ ਪ੍ਰਸਿੱਧ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਸਰਦੀਆਂ ’ਚ ਠੰਡ ਅਤੇ ਬਰਫ਼ਬਾਰੀ ਦੀ ਲਪੇਟ ’ਚ ਰਹਿਣ ਕਾਰਨ ਹਰ ਸਾਲ ਅਕਤੂਬਰ-ਨਵੰਬਰ ਵਿਚ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ, ਜੋ ਕਿ ਅਪ੍ਰੈਲ-ਮਈ ’ਚ ਖੁੱਲ੍ਹਦੇ ਹਨ। ਸਾਲ ਦੇ ਕਰੀਬ 6 ਮਹੀਨੇ ਚੱਲਣ ਵਾਲੀ ਇਸ ਯਾਤਰਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਚਾਰਧਾਮਾਂ ਦੇ ਦਰਸ਼ਨਾਂ ਲਈ ਇੱਥੇ ਪਹੁੰਚਦੇ ਹਨ।

Tanu

This news is Content Editor Tanu