KBC ਸ਼ੋਅ: 9 ਸਾਲਾ ਮੁੰਡੇ ਨੇ ਜਿੱਤੇ 12 ਲੱਖ 50 ਹਜ਼ਾਰ ਰੁਪਏ, ਅਮਿਤਾਭ ਬੱਚਨ ਦਾ ਜਿੱਤਿਆ ਦਿਲ

12/01/2021 3:15:56 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਰਹਿਣ ਵਾਲੇ 9 ਸਾਲ ਦੇ ਅਰੁਣੋਦਯ ਸ਼ਰਮਾ ਅੱਜ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਸੋਨੀ ਟੀ. ਵੀ. ਦੇ ਪ੍ਰਸਿੱਧ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC ) ’ਚ ਹੌਟ ਸੀਟ ’ਤੇ ਬੈਠ ਕੇ ਆਪਣੇ ਅੰਦਾਜ਼ ਅਤੇ ਹਾਜ਼ਰ ਜਵਾਬੀ ਤੋਂ ਅਰੁਣੋਦਯ ਨੇ ਨਾ ਸਿਰਫ ਸਾਰਿਆਂ ਦਾ ਦਿਲ ਜਿੱਤਿਆ ਸਗੋਂ ਸਦੀ ਦੇ ਮਹਾਨਾਇਕ ਅਤੇ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਦੀ ਵੀ ਬੋਲਤੀ ਬੰਦ ਕਰ ਦਿੱਤੀ। ਹਾਸੇ-ਹਾਸੇ ਵਿਚ ਅਮਿਤਾਭ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਾਓ, ਸਾਨੂੰ ਨਹੀਂ ਖੇਡਣਾ ਤੁਹਾਡੇ ਨਾਲ। ਇਸ ’ਤੇ ਅਰੁਣੋਦਯ ਨੇ ਕਿਹਾ ਕਿ ਇੰਨੇ ਦਿਨ ਦੀ ਮਿਹਨਤ ਬੇਕਾਰ ਹੋ ਜਾਵੇਗੀ। ਅਰੁਣੋਦਯ ਦੀ ਇਹ ਗੱਲ ਸੁਣਦੇ ਹੀ ਅਮਿਤਾਭ ਬੱਚਨ ਹੱਸਣ ਲੱਗ ਪਏ ਅਤੇ ਉੱਥੇ ਮੌਜੂਦ ਸਾਰੇ ਦਰਸ਼ਕ ਹੱਸਦੇ ਹੋਏ ਤਾੜੀਆਂ ਵਜਾਉਣ ਲੱਗੇ। 9 ਸਾਲ ਦੇ ਇਸ ਕੰਟੇਸਟੇਂਟ ਦੀ ਐਨਰਜੀ ਅਤੇ ਗੱਲਾਂ ਸੁਣ ਕੇ ਅਮਿਤਾਭ ਬੱਚਨ ਨੇ ਕਿਹਾ ਕਿ ਉਹ 9 ਨਹੀਂ 90 ਸਾਲ ਦੀ ਉਮਰ ਦੇ ਇਨਸਾਨ ਵਾਂਗ ਗੱਲਾਂ ਕਰਦੇ ਹਨ। 

ਅਰੁਣੋਦਯ ਸ਼ਰਮਾ ਦਾ ਘਰ ਸ਼ਿਮਲਾ ਦੇ ਕੋਟਖਾਈ ਦੇ ਦੇਵਗੜ੍ਹ ਪੰਚਾਇਤ ਖੇਤਰ ਵਿਚ ਹੈ। ਅਰੁਣੋਦਯ ਦੀ ਉਮਰ ਮਹਿਜ 9 ਸਾਲ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਜਗਦੀਸ਼ ਸ਼ਰਮਾ, ਜਦਕਿ ਮਾਤਾ ਦਾ ਨਾਂ ਮਮਤਾ ਪਾਲ ਹੈ। 9 ਸਾਲ ਦਾ ਅਰੁਣੋਦਯ ਸ਼ਿਮਲਾ ਦੇ ਸੈਂਟ ਐਡਵਰਡ ਸਕੂਲ ’ਚ ਚੌਥੀ ਜਮਾਤ ਦੇ ਵਿਦਿਆਰਥੀ ਹਨ। ਅਰੁਣੋਦਯ ਨੂੰ ਆਨਲਾਈਨ ਕਲਾਸੇਸ ਬਿਲਕੁਲ ਪਸੰਦ ਨਹੀਂ ਹਨ। ਅਰੁਣੋਦਯ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਅਤੇ ਜਾਨਵਰਾਂ ਨਾਲ ਖਾਸ ਲਗਾਅ ਰਿਹਾ ਹੈ।

ਦੱਸ ਦੇਈਏ ਕਿ ਅਰੁਣੋਦਯ ਨੇ ‘ਕੌਣ ਬਣੇਗਾ ਕਰੋੜਪਤੀ’ ਤੋਂ 12 ਲੱਖ 50 ਹਜ਼ਾਰ ਰੁਪਏ ਜਿੱਤੇ ਹਨ। 25 ਲੱਖ ਦੇ ਸਵਾਲ ਦਾ ਜਵਾਬ ਨਾ ਆਉਣ ਕਾਰਨ ਉਨ੍ਹਾਂ ਨੇ ਖੇਡ ਕੁਇਟ ਕਰਨ ਦਾ ਫ਼ੈਸਲਾ ਲਿਆ। ਅਰੁਣੋਦਯ ਤੋਂ ਇਕ ਰਾਕੇਟ ਇੰਜਣ ਦਾ ਨਾਂ, ਜਿਸ ਦਾ ਇਸਤੇਮਾਲ ਭਾਰਤ ਦੇ ਧਰੂਵੀ ਸੈਟੇਲਾਈਟ ਵਾਹਨਾਂ ’ਚ ਕੀਤਾ ਜਾਂਦਾ ਹੈ ਅਤੇ ਜੋ ਗਗਨ ਯਾਨ ਦਾ ਹਿੱਸਾ ਹੋਵੇਗਾ? ਇਹ ਸਵਾਲ ਪੁੱਛਿਆ ਗਿਆ ਸੀ। ਜਵਾਬ ਦੇ ਤੌਰ ’ਤੇ ਉਨ੍ਹਾਂ ਦੇ ਸਾਹਮਣੇ 4 ਆਪਸ਼ਨ ਸਨ। ਜਵਾਬ ਨਾ ਆਉਣ ’ਤੇ ਅਰੁਣੋਦਯ ਨੇ ਖੇਡ ਕੁਇਨ ਕਰਨ ਦਾ ਫ਼ੈਸਲਾ ਕੀਤਾ।

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
 

Tanu

This news is Content Editor Tanu