ਬਾਜ਼ਾਰ ''ਚ ਦਸਤਕ ਦੇਣ ਨੂੰ ਤਿਆਰ ਹੈ ਕਸ਼ਮੀਰ ਦਾ ਸੁਆਦੀ ਸੇਬ

10/24/2020 9:20:08 PM

ਸ਼੍ਰੀਨਗਰ :  ਕਸ਼ਮੀਰ ਨਾ ਸਿਰਫ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਸਗੋਂ ਉਸਦਾ ਸੇਬ ਪੂਰੇ ਵਿਸ਼ਵ 'ਚ ਮਸ਼ਹੂਰ ਹੈ। ਘਾਟੀ 'ਚ ਇਨ੍ਹਾਂ ਦਿਨੀਂ ਸੇਬ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸਾਨ ਉਸ ਨੂੰ ਬਾਜ਼ਾਰ 'ਚ ਵੀ ਉਤਾਰ ਚੁੱਕਾ ਹੈ। ਉਤਪਾਦਕਾਂ ਨੂੰ ਇਸ ਵਾਰ ਚੰਗੇ ਮੁਨਾਫੇ ਦੀ ਵੀ ਉਮੀਦ ਹੈ। ਮੌਸਮ ਵੀ ਇਸ ਸਾਲ ਵਧੀਆ ਰਿਹਾ ਅਤੇ ਬਾਗਵਾਨੀ ਵਿਭਾਗ ਨੇ ਕਿਸਾਨਾਂ ਨੂੰ ਪੂਰਾ ਸਹਿਯੋਗ ਵੀ ਕੀਤਾ ਅਤੇ ਇਹੀ ਵਜ੍ਹਾ ਹੈ ਕਿ ਦੋਨਾਂ ਹੀ ਫਸਲ ਨੂੰ ਵੇਖ ਕੇ ਖੁਸ਼ ਹਨ। ਕਸ਼ਮੀਰੀ ਸੇਬ ਦੇ ਸੁਆਦ ਦਾ ਕੋਈ ਸਾਨੀ ਨਹੀਂ ਹੈ। 


ਅਲੀ ਮੁਹੰਮਦ ਨਾਮਕ ਇੱਕ ਕਿਸਾਨ ਨੇ ਕਿਹਾ, ਸਾਡੇ ਸੇਬ ਸੁਆਦੀ ਹੁੰਦੇ ਹਨ। ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਘਾਟੀ 'ਚ ਖੁਦਾ ਦੀ ਬਰਕਤ ਹੈ ਕਿ ਇਹ ਫਲ ਇੱਥੇ ਹੁੰਦਾ ਹੈ। ਇਹ ਫਲ ਪੂਰੇ ਸਾਲ ਭਰ ਮਿਲਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਅਕਤੂਬਰ ਅਤੇ ਨਵੰਬਰ ਦਾ ਮਹੀਨਾ ਸੇਬ ਦੀ ਫਸਲ ਨੂੰ ਤੋੜਨ ਦਾ ਹੁੰਦਾ ਹੈ।  ਖੁਦਾ ਦੀ ਮਿਹਰ ਨਾਲ ਫਸਲ ਇਸ ਸਾਲ ਬਹੁਤ ਵਧੀਆ ਹੋਈ ਹੈ। ਸਾਨੂੰ ਚੰਗੀ ਕੀਮਤ ਦੀ ਉਮੀਦ ਹੈ। ਸ਼ੋਪੀਆਂ, ਬਾਰਾਮੂਲਾ, ਅਨੰਤਨਾਗ ਅਤੇ ਗਾਂਦਰਬਲ ਵਰਗੇ ਜ਼ਿਲ੍ਹੇ ਸੇਬ ਲਈ ਬਹੁਤ ਮਸ਼ਹੂਰ ਹਨ। ਇਨ੍ਹਾਂ ਦਿਨੀਂ ਇੱਥੇ ਸੇਬ ਦਾ ਕੰਮ ਜ਼ੋਰਾਂ 'ਤੇ ਹੈ। ਕਿਸਾਨ ਸੇਬ ਦੀਆਂ ਕੁੱਝ ਕਿਸਮਾਂ ਪਹਿਲਾਂ ਹੀ ਬਾਜ਼ਾਰ 'ਚ ਭੇਜ ਚੁੱਕੇ ਹਨ ਪਰ ਮਹਾਰਾਜੀ, ਚੰਬੂਰਾ ਅਤੇ ਅਮੇਰੀਕਨ ਵਰਗੀ ਕਿਸਮਾਂ ਅਜੇ ਵੀ ਬਾਗੀਚਿਆਂ 'ਚ ਹਨ ਅਤੇ ਉਨ੍ਹਾਂ ਨੂੰ ਤੋੜਨ ਦਾ ਕੰਮ ਜਾਰੀ ਹੈ। ਕੁੱਝ ਸਾਲਾਂ ਤੋਂ ਬਾਗਵਾਨੀ ਵਿਭਾਗ ਨੇ ਸੇਬ ਉਤਪਾਦਾਕਾਂ ਨੂੰ ਸੇਬ ਦੀਆਂ ਨਵੀਂ ਕਿਸਮਾਂ ਵੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ। ਇਹ ਬੂਟੇ ਫਸਲ ਘੱਟ ਸਮੇਂ 'ਚ ਦੇਣਾ ਸ਼ੁਰੂ ਕਰ ਦਿੰਦੇ ਹਨ।

Inder Prajapati

This news is Content Editor Inder Prajapati