ਕਸ਼ਮੀਰ ''ਚ ਅਧਿਆਪਕਾਂ ਨੂੰ ਹੈਲੀਕਾਪਟਰ ਰਾਹੀਂ ਸਕੂਲਾਂ ਤੱਕ ਪਹੁੰਚਾਉਣ ਦੀ ਮੰਗ

02/28/2020 3:12:02 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਬਾਂਦੀਪੋਰਾ-ਗੁਰੇਜ ਹਾਈਵੇਅ ਦੇ 2 ਮਹੀਨਿਆਂ ਤੋਂ ਵਧ ਸਮੇਂ ਤੋਂ ਬੰਦ ਰਹਿਣ ਕਾਰਨ ਸਰਹੱਦੀ ਖੇਤਰਾਂ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਧਿਆਪਕ ਆਪਣੀ ਡਿਊਟੀ 'ਤੇ ਨਹੀਂ ਪਹੁੰਚ ਸਕੇ, ਜਿਸ ਨਾਲ ਨਜਿੱਠਣ ਲਈ ਸਥਾਨਕ ਲੋਕਾਂ ਨੇ ਅਧਿਆਪਕਾਂ ਨੂੰ ਹੈਲੀਕਾਪਟਰ ਰਾਹੀਂ ਸਕੂਲਾਂ 'ਚ ਪਹੁੰਚਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਤਿੰਨ ਪਾਸੇ ਤੋਂ ਘਿਰੇ ਗੁਰੇਜ ਇਲਾਕੇ ਦੇ ਲੋਕਾਂ ਨੇ ਬਾਂਦੀਪੋਰਾ ਤੋਂ ਅਧਿਆਪਕਾਂ ਨੂੰ ਹੈਲੀਕਾਪਟਰ ਰਾਹੀਂ ਉੱਥੇ ਪਹੁੰਚਾਉਣ ਦੀ ਮੰਗ ਕੀਤੀ ਤਾਂ ਕਿ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲਾ ਹੈੱਡ ਕੁਆਰਟਰ ਬਾਂਦੀਪੋਰਾ ਨੂੰ ਕੰਟਰੋਲ ਰੇਖਾ ਦੇ ਕੋਲ ਦੇ ਪਿੰਡਾਂ ਨਾਲ ਜੋੜਨ ਵਾਲੇ ਰਾਜਦਾਨ ਦਰਰੇ ਦੇ ਬੰਦ ਹੋਣ  ਕਾਰਨ ਜ਼ਿਆਦਾਤਰ ਅਧਿਆਪਕ ਇੱਥੇ ਨਹੀਂ ਪਹੁੰਚ ਸਕੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਗੁਰੇਜ 'ਚ ਅਜਮਰਗ ਦੇ ਸਕੂਲ 'ਚ ਕੋਈ ਅਧਿਆਪਕ ਨਹੀਂ ਪਹੁੰਚ ਸਕਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀਆਂ 'ਚ ਬਾਂਦੀਪੋਰਾ-ਗੁਰੇਜ ਹਾਈਵੇਅ ਰਾਜਦਾਨ ਦਰਰੇ ਸਮੇਤ ਪੂਰੇ ਹਾਈਵੇਅ 'ਤੇ 10 ਤੋਂ 12 ਫੁੱਟ ਬਰਫ਼ ਜਮ੍ਹਾ ਹੋਣ ਕਾਰਨ ਲਗਭਗ ਚਾਰ ਮਹੀਨਿਆਂ ਲਈ ਬੰਦ ਰਹਿੰਦਾ ਹੈ। ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਕਸ਼ਮੀਰ ਘਾਟੀ ਦੇ ਸਾਰੇ ਸਕੂਲ ਖੁੱਲ੍ਹ ਗਏ ਸਨ। ਇਸ ਵਿਚ ਕੁਪਵਾੜਾ ਅਤੇ ਕੁਲਗਾਮ 'ਚ ਸਕੂਲ ਖੁੱਲ੍ਹਣ ਤੋਂ ਬਾਅਦ ਡਿਊਟੀ 'ਤੇ ਨਹੀਂ ਪਹੁੰਚਣ 'ਤੇ 65 ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

DIsha

This news is Content Editor DIsha