ਕਸ਼ਮੀਰ ਦੀ ਸਮੱਸਿਆ ਦੇ ਲਈ ਸ਼ਾਹ ਨੇ ਨਹਿਰੂ ਨੂੰ ਠਹਿਰਾਇਆ ਜ਼ਿੰਮੇਵਾਰ

06/28/2019 6:49:36 PM

ਨੈਸ਼ਨਲ ਡੈਸਕ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੀ ਸਮੱਸਿਆ ਲਈ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਦੀ ਮਿਆਦ ਵਧਾਉਣ ਦੇ ਸੰਵਿਧਿਕ ਪ੍ਰਸਤਾਵ 'ਤੇ ਲੋਕਸਭਾ 'ਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਜਨਤਾ ਦਾ ਕਲਿਆਣ ਸਾਡੀ ਪ੍ਰਾਥਮਿਕਤਾ ਹੈ ਤੇ ਉਨ੍ਹਾਂ ਨੂੰ ਜ਼ਿਆਦਾ ਵੀ ਦੇਣਾ ਪਿਆ ਤਾਂ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਨੇ ਬਹੁਤ ਦੁੱਖ ਝੱਲਿਆ ਹੈ।
ਗ੍ਰਹਿ ਮੰਤਰੀ ਨੇ ਕਸ਼ਮੀਰ ਦੀ ਵਰਤਮਾਨ ਸਥਿਤੀ ਨੂੰ ਲੈ ਕੇ ਪੰਡਤ ਜਵਾਹਰ ਲਾਲ ਨਹਿਰੂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਉਨ੍ਹਾਂ (ਪੰਡਤ ਨਹਿਰੂ) ਨੇ ਤਦ ਦੇ ਗ੍ਰਹਿ ਮੰਤਰੀ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਇਸ ਵਿਸ਼ੇ 'ਤੇ ਵਿਸ਼ਵਾਸ 'ਚ ਨਹੀਂ ਲਿਆ। ਉਨ੍ਹਾਂ ਸਵਾਲ ਕੀਤਾ ਕਿ ਜਦ ਆਜ਼ਾਦੀ ਦੇ ਬਾਅਦ ਪਾਕਿਸਤਾਨ ਵਲੋਂ ਸੂਬੇ 'ਚ ਹਮਲਾ ਹੋਇਆ ਤੇ ਸਾਡੀ ਫੌਜ ਪੂਰੀ ਤਾਕਤ ਨਾਲ ਅੱਗੇ ਵੱਧ ਰਹੀ ਸੀ। ਤਦ ਕਿਸ ਨੇ ਸੰਘਰਸ ਵਿਰਾਮ ਕੀਤਾ? ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਸਮੇਤ ਪਾਰਟੀ ਦੇ ਹੋਰ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਇਸ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਉਸ ਭੁੱਲ ਦੇ ਕਾਰਨ ਹੀ ਸਜ਼ਾ ਭੁਗਤ ਰਹੇ ਹਾਂ ਤੇ ਉਸ ਭੁੱਲ ਕਾਰਨ ਹੀ ਹਜ਼ਾਰਾਂ ਲੋਕ ਮਾਰੇ ਗਏ। ਜ਼ਰੂਰ ਨਾਮ ਲਵਾਂਗੇ ਪੰਡਤ ਨਹਿਰੂ ਦਾ, ਇਹ ਇਤਿਹਾਸ ਦਾ ਹਿੱਸਾ ਹੈ। ਸ਼ਾਹ ਨੇ ਕਿਹਾ ਕਿ ਤਦ 630 ਰਿਆਸਿਤਾਂ ਦੇ ਨਾਲ ਸੰਧੀ ਹੋਈ ਸੀ ਪਰ ਅਨੁਛੇਦ 370 ਕਿਤੇ ਨਹੀਂ ਹੈ। ਇਕ ਰਿਆਸਤ ਜੰਮੂ-ਕਸ਼ਮੀਰ ਪੰਡਤ ਨਹਿਰੂ ਦੇਖ ਰਹੇ ਸਨ ਤੇ ਸਥਿਤੀ ਸਭ ਦੇ ਸਾਹਮਣੇ ਹੈ। ਸ਼ਾਹ ਨੇ ਕਿਹਾ ਕਿ ਅਸੀਂ ਇਨਸਾਨੀਅਤ, ਜਮਹੂਰਿਅਤ ਤੇ ਕਸ਼ਮੀਰੀਅਤ ਦੀ ਨੀਤੀ 'ਤੇ ਚੱਲ ਰਹੇ ਹਾਂ। ਜਿਥੇ ਤਕ ਜਮਹੂਰੀਅਤ ਦੀ ਗੱਲ ਹੈ ਤਾਂ ਜਦ ਚੋਣ ਕਮਿਸ਼ਨ ਕਹੇਗਾ ਤਾਂ ਤਦ ਸ਼ਾਂਤੀ ਪੂਰਨ ਤਰੀਕੇ ਨਾਲ ਚੋਣਾਂ ਕਰਾਈਆਂ ਜਾਣਗੀਆਂ। ਅੱਜ ਸਾਲਾਂ ਬਾਅਦ ਗ੍ਰਾਮ ਪੰਚਾਇਤਾਂ ਦਾ ਵਿਕਾਸ ਚੁਣ ਕੇ ਆਏ ਪੰਚ ਤੇ ਸਰਪੰਚ ਕਰ ਰਹੇ ਹਨ, ਇਹ ਜਮਹੂਰੀਅਤ ਹੈ।