ਅਮਿਤ ਸ਼ਾਹ ਨੇ ਟਵੀਟ ਕੀਤੀਆਂ ਖੂਬਸੂਰਤ ਤਸਵੀਰਾਂ, ਬੋਲੇ- ਸੈਲਾਨੀਆਂ ਦੇ ਸਵਾਗਤ ਲਈ ਤਿਆਰ ਕਸ਼ਮੀਰ

10/28/2021 4:03:46 PM

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਦੇ ਪਹਾੜੀ ਇਲਾਕੇ ਇਸ ਸਮੇਂ ਬਰਫ਼ ਢਕੇ ਹੋਏ ਹਨ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਤੋਂ ਦਿੱਲੀ ਪਰਤਦੇ ਸਮੇਂ ਬਰਫ਼ ਨਾਲ ਢਕੇ ਪੀਰ ਪੰਜਾਲ ਪਹਾੜ ਦੀਆਂ ਖੂਬਸੂਰਤ ਤਸਵੀਰਾਂ ਟਵਿੱਟਰ ’ਤੇ ਸਾਂਝੀਆਂ ਕੀਤੀਆਂ, ਜਿੱਥੇ ਉਹ ਤਿੰਨ ਦਿਨ ਅਧਿਕਾਰਤ ਯਾਤਰਾ ’ਤੇ ਗਏ ਸਨ। 

ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਸ਼੍ਰੀਨਗਰ ਤੋਂ ਦਿੱਲੀ ਦੇ ਰਾਹ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ ਤੋਂ ਬਾਅਦ ਪੀਰ ਪੰਜਾਲ ਪਹਾੜ ਦੀਆਂ ਇਨ੍ਹਾਂ ਮਨਮੋਹਕ ਤਸਵੀਰਾਂ ਨੂੰ ਕੈਪਚਰ ਕੀਤਾ। ਕਸ਼ਮੀਰ, ਭਾਰਤ ਦੇ ਤਾਜ ਵਿਚ ਗਹਿਣਾ, ਸੈਲਾਨੀਆਂ ਦੇ ਸਵਾਗਤ ਲਈ ਤਿਆਰ ਹੈ। ਭਾਰਤ ਦੇ ਇਸ ਖੂਬਸੂਰਤ ਹਿੱਸੇ ਦੀ ਯਾਤਰਾ ਕਰੋ।

ਦੱਸ ਦੇਈਏ ਕਿ ਅਮਿਤ ਸ਼ਾਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ’ਤੇ ਸਨ, ਜੋ ਮੰਗਲਵਾਰ ਨੂੰ ਖ਼ਤਮ ਹੋ ਗਿਆ। ਉਨ੍ਹਾਂ ਨੇ ਆਪਣੀ ਦਿੱਲੀ ਵਾਪਸ ਉਡਾਣ ਦੌਰਾਨ ਇਹ ਖੂਬਸੂਰਤ ਤਸਵੀਰਾਂ ਖਿੱਚੀਆਂ। 23 ਅਕਤੂਬਰ ਨੂੰ ਜੰਮੂ-ਕਸ਼ਮੀਰ ਦੀ ਧਾਰਾ-370 ਨੂੰ ਰੱਦ ਕਰਨ ਤੋਂ ਬਾਅਦ ਸ਼ਾਹ ਦੀ ਪਹਿਲੀ ਕਸ਼ਮੀਰ ਯਾਤਰਾ ਸੀ। 

Tanu

This news is Content Editor Tanu