ਕਸ਼ਮੀਰ: B2 V3 ਦਾ ਮਕਸਦ ਸ਼ਾਸਨ ਦੀਆਂ ਜੜ੍ਹਾਂ ਮਜ਼ਬੂਤ ਕਰਨਾ: ਬਸੀਰ ਅਹਿਮਦ

09/16/2020 6:29:29 PM

ਸ਼੍ਰੀਨਗਰ— ਜਨ ਅਭਿਆਨ ਦੇ ਤਹਿਤ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਜਨਤਕ ਪਹੁੰਚ ਪ੍ਰੋਗਰਾਮ ਦੇ ਹਿੱਸੇ ਵਜੋ ਉੱਪ ਰਾਜਪਾਲ ਦੇ ਸਲਾਹਕਾਰ ਬਸੀਰ ਅਹਿਮਦ ਖਾਨ ਨੇ ਸੋਮਵਾਰ ਨੂੰ ਤ੍ਰਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਜਨਤਕ ਡੈਪੂਟੇਸ਼ਨਾਂ ਅਤੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਸ਼ਿਕਾਇਤਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਬਸੀਰ ਅਹਿਮਦ ਨੇ ਕਿਹਾ ਕਿ ਬੀ2 ਵੀ3 ਦਾ ਮਕਸਦ ਸ਼ਾਸਨ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਹੈ।

ਇਸ ਮੌਕੇ 'ਤੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਪੁਲਵਾਮਾ ਡਾ. ਰਾਘਵ ਲੰਗਰ, ਡਾਇਰੈਕਟਰ ਆਰ. ਡੀ. ਡੀ., ਆਵੰਤੀਪੁਰਾ ਦੇ ਐੱਸ. ਐੱਸ. ਪੀ., ਜ਼ਿਲ੍ਹਾ ਅਧਿਕਾਰੀ ਅਤੇ ਹੋਰ ਸਬੰਧਤ ਅਧਿਕਾਰੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਨਾਗਰਿਕ ਸਹੂਲਤਾਂ, ਸਿਹਤ ਸਿੱਖਿਆ, ਸੜਕ ਸੰਪਰਕ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ ਅਤੇ ਆਪਣੇ ਖੇਤਰਾਂ ਦੇ ਸਕੂਲਾਂ ਅਤੇ ਹਸਪਤਾਲਾਂ 'ਚ ਲੋੜੀਂਦੇ ਸਟਾਫ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ। ਬੀ. ਡੀ. ਸੀ. ਤਰਾਲ ਦੀ ਅਗਵਾਈ 'ਚ ਇਕ ਵਫ਼ਦ ਨੇ ਪੰਚਾਇਤਾਂ ਦੀ ਮਜ਼ਬੂਤੀ, ਰਿਹਾਇਸ਼, ਬਿਜਲੀ ਦੀ ਸਮੱਸਿਆ ਨੂੰ ਹਲ ਕਰਨ 'ਚ ਅਤੇ ਤਰਾਲ 'ਚ ਪੀਣ ਯੋਗ ਪਾਣੀ ਦੀ ਸਪਲਾਈ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਸਬ ਜ਼ਿਲ੍ਹਾ ਹਸਪਤਾਲ ਤ੍ਰਾਲ ਨੇੜੇ ਅਟੈਂਡੈਂਟ ਸਰਾਅ ਦੀ ਉਸਾਰੀ ਅਤੇ ਸੈਲਾਨੀ ਸਥਾਨਾਂ ਦੇ ਵਿਕਾਸ ਦੀ ਮੰਗ ਵੀ ਕੀਤੀ।

shivani attri

This news is Content Editor shivani attri