ਕਸੌਲੀ ਹੱਤਿਆਕਾਂਡ: ਦੋਸ਼ੀ ਹੋਟਲ ਮਾਲਕ ਨੂੰ 5 ਦਿਨ ਦੀ ਪੁਲਸ ਰਿਮਾਂਡ ''ਤੇ ਭੇਜਿਆ

05/04/2018 5:38:03 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਕਸੌਲੀ 'ਚ ਹੋਏ ਟੀ.ਸੀ.ਪੀ ਮਹਿਲਾ ਅਫਸਰ ਹੱਤਿਆਕਾਂਡ ਦਾ ਦੋਸ਼ੀ ਹੋਟਲ ਮਾਲਕ ਵਿਜੈ ਕੁਮਾਰ ਨੂੰ ਸਥਾਨਕ ਕੋਰਟ ਨੇ ਪੰਜ ਦਿਨ ਰਿਮਾਂਡ 'ਤੇ ਭੇਜਿਆ ਹੈ। ਵੀਰਵਾਰ ਨੂੰ ਯੂ.ਪੀ ਦੇ ਵ੍ਰਿੰਦਾਵਨ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਸ਼ੁੱਕਰਵਾਰ ਸਵੇਰੇ 4.30 ਵਜੇ ਸੋਲਨ ਪੁਲਸ ਇੱਥੇ ਲੈ ਕੇ ਪੁੱਜੀ। ਦੋਸ਼ੀ ਨੂੰ ਕੋਰਟ 'ਚ ਪੇਸ਼ ਕਰਨ ਤੋਂ ਪਹਿਲੇ ਧਰਮਪੁਰ ਥਾਣੇ 'ਚ ਰੱਖਿਆ ਗਿਆ ਸੀ।
ਦੁਪਹਿਰ 2 ਵਜੇ ਦੋਸ਼ੀ ਨੂੰ ਕਸੌਲੀ 'ਚ ਐਡੀਸ਼ਨਲ ਸੀ.ਜੇ.ਐਸ ਯਜੁਵੇਂਦਰ ਸਿੰਘ ਦੀ ਕੋਰਟ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਦੋਸ਼ੀ ਨੂੰ ਪੰਜ ਦਿਨ ਦੀ ਰਿਮਾਂਡ 'ਤੇ ਭੇਜਿਆ ਗਿਆ ਹੈ। ਵਾਰਦਾਤ 'ਚ ਵਰਤੋਂ ਕੀਤੀ ਗਈ ਬੰਦੂਕ ਨੂੰ ਹੁਣ ਤੱਕ ਪੁਲਸ ਬਰਾਮਦ ਨਹੀਂ ਕਰ ਸਕੀ ਹੈ। ਦੋਸ਼ੀ ਨੇ ਦੱਸਿਆ ਕਿ ਸ਼ਿਮਲਾ-ਕਾਲਕਾ ਹੈਰੀਟੇਜ ਟਰੈਕ ਨੇੜੇ ਉਨ੍ਹਾਂ ਨੇ ਬੰਦੂਕ ਸੁੱਟੀ ਹੈ। 
ਸੋਲਨ ਦੇ ਏ.ਐਸ.ਪੀ ਸ਼ਿਵ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁੱਛਗਿਛ 'ਚ ਦੋਸ਼ੀ ਹੋਟਲ ਮਾਲਕ ਨੇ ਕਿਹਾ ਹੈ ਕਿ ਉਸ ਨੇ ਗੁੱਸੇ 'ਚ ਗੋਲੀ ਚਲਾਈ ਸੀ। ਦੋਸ਼ੀ ਦੀ ਗ੍ਰਿਫਤਾਰੀ ਲਈ ਹਿਮਾਚਲ ਪੁਲਸ ਨੇ 8 ਮੈਬਰਾਂ ਦੀ ਇਕ ਐਸ.ਆਈ.ਟੀ ਬਣਾਈ ਸੀ।