ਜੇਲ 'ਚ ਬੰਦ ਚਿਦਾਂਬਰਮ ਨੂੰ ਬੇਟੇ ਕਾਰਤੀ ਦੀ ਚਿੱਠੀ ਰਾਹੀਂ 'ਬਰਥ ਡੇਅ ਵਿਸ਼'

09/16/2019 10:36:24 AM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਅੱਜ ਯਾਨੀ ਕਿ ਸੋਮਵਾਰ ਨੂੰ 74 ਸਾਲ ਦੇ ਹੋ ਗਏ ਹਨ। ਚਿਦਾਂਬਰਮ ਆਈ. ਐੱਨ. ਐਕਸ ਮੀਡੀਆ ਮਨੀ ਲਾਂਡਰਿੰਗ ਕੇਸ 'ਚ ਤਿਹਾੜ ਜੇਲ ਵਿਚ ਬੰਦ ਹਨ। ਦਿੱਲੀ ਰਾਊਜ਼ ਐਵੇਨਿਊ ਕੋਰਟ ਨੇ ਉਨ੍ਹਾਂ ਨੂੰ ਇਸ ਕੇਸ 'ਚ 19 ਸਤੰਬਰ ਤਕ ਨਿਆਇਕ ਹਿਰਾਸਤ ਵਿਚ ਭੇਜਿਆ ਹੈ। ਉੱਥੇ ਹੀ ਚਿਦਾਂਬਰਮ ਦੇ ਬੇਟੇ ਕਾਰਤੀ ਨੇ ਉਨ੍ਹਾਂ ਦੇ ਜਨਮ ਦਿਨ 'ਤੇ ਇਕ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕਾਰਤੀ ਨੇ ਪਿਤਾ ਨੂੰ ਜਨਮਦਿਨ ਦੀ ਵਧਾਈ ਦੇ ਨਾਲ-ਨਾਲ ਮੋਦੀ ਸਰਕਾਰ ਦੇ ਕਈ ਮੁੱਦਿਆਂ ਨੂੰ ਲੈ ਕੇ ਹਮਲਾ ਬੋਲਿਆ ਹੈ। 


ਕਾਰਤੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਚਿੱਠੀ ਨੂੰ ਸ਼ੇਅਰ ਵੀ ਕੀਤਾ ਹੈ। ਚਿੱਠੀ ਵਿਚ ਕਾਰਤੀ ਨੇ ਆਪਣੇ ਪਾਪਾ ਚਿਦਾਂਬਰਮ ਨੂੰ ਜਨਮ ਦਿਨ ਦੀ ਵਧਾਈ ਦੇ ਨਾਲ-ਨਾਲ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਅਤੇ ਪੀ. ਐੱਮ. ਮੋਦੀ ਦੇ '56 ਇੰਚ ਦੇ ਸੀਨੇ' ਨੂੰ ਲੈ ਕੇ ਤੰਜ਼ ਕੱਸਿਆ ਹੈ।

ਚਿੱਠੀ 'ਚ ਇਸਰੋ ਦੇ ਚੰਦਰਯਾਨ-2 ਦੀ ਲੈਂਡਿੰਗ ਦਾ ਵੀ ਜ਼ਿਕਰ ਕੀਤਾ ਹੈ। ਕਾਰਤੀ ਨੇ ਚਿੱਠੀ ਵਿਚ ਮੋਦੀ ਦੇ ਇਸਰੋ ਮੁਖੀ ਦੇ ਸਿਵਾਨ ਨੂੰ ਗਲੇ ਲਾਉਣ 'ਤੇ ਵੀ ਚੁਟਕੀ ਲਈ। ਉਨ੍ਹਾਂ ਨੇ ਜੀ. ਡੀ. ਪੀ. ਗਰੋਥ 5 ਫੀਸਦੀ 'ਤੇ ਆਉਣ ਕਰ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ 'ਤੇ ਵੀ ਨਿਸ਼ਾਨਾ ਸਾਧਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਚਿੱਠੀ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੀ ਆਲੋਚਨਾ ਕੀਤੀ ਅਤੇ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਵੀ ਮੋਦੀ ਸਰਕਾਰ 'ਤੇ ਸ਼ਬਦੀ ਹਮਲਾ ਬੋਲਿਆ। 

Tanu

This news is Content Editor Tanu