ਕਰਨਾਟਕ: ਕਾਂਗਰਸ-JDS ਦੇ 12 ਵਿਧਾਇਕ ਅਸਤੀਫਾ ਦੇਣ ਲਈ ਸਪੀਕਰ ਕੋਲ ਪਹੁੰਚੇ

07/06/2019 3:09:40 PM

ਨਵੀਂ ਦਿੱਲੀ—ਕਰਨਾਟਕ 'ਚ ਕੁਮਾਰਸਵਾਮੀ ਸਰਕਾਰ ਲਈ ਸੰਕਟ ਵੱਧਦਾ ਜਾ ਰਿਹਾ ਹੈ। ਜਨਤਾ ਦਲ (ਜੇ. ਡੀ. ਐੱਸ)-ਕਾਂਗਰਸ ਗਠਜੋੜ ਸਰਕਾਰ ਦੇ 12 ਵਿਧਾਇਕ ਅੱਜ ਭਾਵ ਸ਼ਨੀਵਾਰ ਨੂੰ ਅਸਤੀਫਾ ਦੇਣ ਲਈ ਸਪੀਕਰ ਦਫਤਰ ਪਹੁੰਚ ਗਏ ਹਨ। ਜੇਕਰ ਸਰਕਾਰ ਦੇ ਸਮਰਥਨ ਵਾਲੇ 12 ਵਿਧਇਕ ਅਸਤੀਫਾ ਦੇ ਦਿੰਦੇ ਹਨ ਤਾਂ ਕੁਮਾਰਸਵਾਮੀ ਸਰਕਾਰ ਲਈ ਖਤਰਾ ਪੈਦਾ ਹੋ ਜਾਵੇਗਾ। ਅਜਿਹੀ ਸਥਿਤੀ ਮੁਤਾਬਕ ਸੂਬਾ ਸਰਕਾਰ ਗਠਨ ਨੂੰ ਬੇਤਾਬ ਭਾਜਪਾ ਲਈ ਰਸਤਾ ਅਸਾਨ ਹੋ ਜਾਵੇਗਾ। ਅਸਤੀਫਾ ਦੇਣ ਵਾਲੇ ਵਿਧਾਇਕਾਂ 'ਚ 8 ਕਾਂਗਰਸ ਦੇ ਵਿਧਾਇਕ ਅਤੇ 3 ਜੇ. ਡੀ. ਐੱਸ. ਦੇ ਵਿਧਾਇਕ ਹਨ। 

ਸਪੀਕਰ ਕੋਲ ਪਹੁੰਚੇ ਕਾਂਗਰਸ ਵਿਧਾਇਕ ਰਾਮਾਲਿੰਗਾ ਰੈੱਡੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਸਤੀਫਾ ਦੇਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ, '' ਮੈਂ ਪਾਰਟੀ 'ਚ ਕਿਸੇ ਨੂੰ ਦੋਸ਼ ਨਹੀਂ ਦੇਣ ਜਾ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਕੁੱਝ ਮੁੱਦਿਆਂ 'ਤੇ ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਮੈਂ ਇਹ ਫੈਸਲਾ ਲਿਆ ਹੈ।'' 

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਕਰਨਾਟਕ ਵਿਧਾਨ ਸਭਾ 'ਚ 224 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ 113 ਸੀਟਾਂ ਦੀ ਲੋੜ ਹੁੰਦੀ ਹੈ। ਕਾਂਗਰਸ ਕੋਲ 80 ਅਤੇ ਜੇ. ਡੀ. ਐੱਸ. ਕੋਲ 37 ਸੀਟਾਂ ਹਨ। ਦੋਵਾਂ ਦੀਆਂ ਸੀਟਾਂ ਮਿਲ ਕੇ ਕੁੱਲ 117 ਵਿਧਾਇਕ ਹੋ ਗਏ ਪਰ ਜੇਕਰ ਪਿਛਲੀ ਦਿਨਾਂ ਕਾਂਗਰਸ ਦੇ 2 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਅਤੇ ਇੱਕ ਵਿਧਾਇਕ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸ ਕੋਲ 77 ਵਿਧਾਇਕ ਬਾਕੀ ਰਹਿ ਗਏ ਹਨ। ਮੌਜੂਦਾ ਸਮੇਂ 'ਚ ਕਾਂਗਰਸ-ਜੇ. ਡੀ. ਐੱਸ. ਸਰਕਾਲ ਕੋਲ 114 ਵਿਧਾਇਕ ਹਨ। ਭਾਜਪਾ ਦੀ ਗੱਲ ਕਰੀਏ ਕਾਂ ਉਨ੍ਹਾਂ ਕੋਲ 105 ਵਿਧਾਇਕ ਹਨ। ਜੇਕਰ ਅੱਜ 12 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਤਾਂ ਕੁਮਾਰਸਵਾਮੀ ਸਰਕਾਰ ਗਿਣਤੀ ਘੱਟ ਹੋ ਜਾਵੇਗੀ, ਜਿਸ ਦਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ। ਭਾਜਪਾ ਪਹਿਲਾਂ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਸਮਰਥਨ ਮੌਜੂਦ ਹੈ।

Iqbalkaur

This news is Content Editor Iqbalkaur