ਕਰਨਾਟਕ ਅਸਤੀਫਿਆਂ ਨੂੰ ਲੈ ਕੇ ਸਪੀਕਰ ਰਮੇਸ਼ ਕੁਮਾਰ ਨੇ ਦਿੱਤਾ ਇਹ ਬਿਆਨ

07/10/2019 6:41:47 PM

ਮੁੰਬਈ—ਕਰਨਾਟਕ 'ਚ ਰਾਜਨੀਤਿਕ ਘਮਸਾਨ ਮਚਿਆ ਹੋਇਆ ਹੈ। ਅਸਤੀਫਿਆਂ ਨੂੰ ਲੈ ਕੇ ਅੱਜ ਭਾਵ ਬੁੱਧਵਾਰ ਨੂੰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਕਿਹਾ ਹੈ, '' ਮੈਂ ਕੋਈ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ, ਮੈਂ ਇਸ ਨੂੰ ਰਾਤੋ-ਰਾਤ ਸਵੀਕਾਰ ਨਹੀਂ ਕਰ ਸਕਦਾ ਹਾਂ, ਮੈਂ ਉਨ੍ਹਾਂ ਨੂੰ 17 ਤਾਰੀਕ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਮੈਂ ਕਾਨੂੰਨੀ ਪ੍ਰਕਿਰਿਆ ਦਾ ਅਧਿਐਨ ਕਰਾਂਗਾ ਅਤੇ ਫਿਰ ਫੈਸਲਾ ਲਵਾਂਗਾ।''

ਕੇ. ਆਰ. ਰਮੇਸ਼ ਕੁਮਾਰ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਕਿਸੇ ਲਈ ਵੀ ਕਾਨੂੰਨ ਨੂੰ ਬਦਲਿਆ ਨਹੀਂ ਜਾਵੇਗਾ। ਇਸ ਸੰਬੰਧੀ ਬੁੱਧਵਾਰ ਨੂੰ ਵਿਧਾਨ ਸਭਾ 'ਚ ਕਾਫੀ ਹੰਗਾਮਾ ਵੀ ਹੋਇਆ। 

ਦੱਸ ਦੇਈਏ ਕਿ ਕਰਨਾਟਕ 'ਚ ਅਸਤੀਫੇ ਦੇਣ ਵਾਲੇ ਬਾਗੀ ਵਿਧਾਇਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੂਜੇ ਪਾਸੇ ਅੱਜ ਮੁੰਬਈ ਦੇ ਆਲੀਸ਼ਾਨ ਹੋਟਲ 'ਚ ਠਹਿਰੇ ਕਰਨਾਟਕ ਦੇ ਬਾਗੀ ਵਿਧਾਇਕਾਂ ਨੂੰ ਮਿਲਣ ਲਈ ਕਾਂਗਰਸ ਦੇ ਨੇਤਾ ਡੀ. ਕੇ. ਸਿਵਕੁਮਾਰ ਮਿਲਣ ਪਹੁੰਚੇ, ਪਰ ਉਨ੍ਹਾਂ ਨੂੰ ਹੋਟਲ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।

Iqbalkaur

This news is Content Editor Iqbalkaur