ਗੁੱਸੇ ’ਚ ਆਪੇ ਤੋਂ ਬਾਹਰ ਹੋਏ ਮੰਤਰੀ ਜੀ, ਪੈਰੀਂ ਹੱਥ ਲਾਉਣ ਜਾ ਰਹੀ ਔਰਤ ਦੇ ਮਾਰਿਆ ਥੱਪੜ

10/23/2022 5:02:14 PM

ਨੈਸ਼ਨਲ ਡੈਸਕ- ਕਰਨਾਟਕ ਦੀ ਬਸਵਰਾਜ ਬੋਮਈ ਸਰਕਾਰ ਨਵੀਂ ਮੁਸੀਬਤ ’ਚ ਫਸ ਗਈ ਹੈ। ਕਰਨਾਟਕ ਸਰਕਾਰ ’ਚ ਵਿਕਾਸ ਮੰਤਰੀ ਵੀ. ਸੋਮੰਨਾ ਨੇ ਸ਼ਿਕਾਇਤ ਲੈ ਕੇ ਆਈ ਇਕ ਔਰਤ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। 

ਇਹ ਵੀ ਪੜ੍ਹੋ-  PM ਮੋਦੀ ਨੇ ‘ਰੁਜ਼ਗਾਰ ਮੇਲੇ’ ਦੀ ਕੀਤੀ ਸ਼ੁਰੂਆਤ, 75,000 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪ੍ਰਾਪਤ ਜਾਣਕਾਰੀ ਅਨੁਸਾਰ ਚਾਮਰਾਜਨਗਰ ਜ਼ਿਲ੍ਹੇ ਦੇ ਮੰਤਰੀ ਸੋਮੰਨਾ ਗੁੰਡਲੁਪੇਟ ਦੇ ਹੰਗਲਾ ਪਿੰਡ ਗਏ ਸਨ ਅਤੇ ਇਕ ਜਾਇਦਾਦ ਦੇ ਦਸਤਾਵੇਜ਼ ਵੰਡ ਸਮਾਰੋਹ ਵਿਚ ਹਿੱਸਾ ਲੈ ਰਹੇ ਸਨ। ਵਾਇਰਲ ਵੀਡੀਓ ਵਿਚ ਇਕ ਔਰਤ ਨੂੰ ਸਮਾਰੋਹ ਦੌਰਾਨ ਮੰਤਰੀ ਨੂੰ ਜ਼ਮੀਨ ਅਲਾਟ ਕਰਨ ਲਈ ਬੇਨਤੀ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਬੇਕਾਬੂ ਭੀੜ ਕਾਰਨ ਮਹਿਲਾ ਨੂੰ ਧੱਕਾ ਦੇਣ 'ਤੇ ਮੰਤਰੀ ਨੇ ਗੁੱਸੇ 'ਚ ਆ ਕੇ ਉਸ ਦੇ ਥੱਪੜ ਮਾਰ ਦਿੱਤਾ।

ਇਹ ਵੀ ਪੜ੍ਹੋ- ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ

 

ਔਰਤ ਜਿਵੇਂ ਹੀ ਉਨ੍ਹਾਂ ਦੇ ਪੈਰੀਂ ਹੱਥ ਲਾਉਣ ਲਈ ਝੁੱਕੀ ਮੰਤਰੀ ਨੇ ਸਾਰਿਆਂ ਦੇ ਸਾਹਮਣੇ ਔਰਤ ਨੂੰ ਥੱਪੜ ਮਾਰ ਦਿੱਤਾ। ਘਟਨਾ ਤੋਂ ਬਾਅਦ ਕੁਝ ਦੇਰ ਲਈ ਮੌਕੇ ’ਤੇ ਮੌਜੂਦ ਲੋਕਾਂ ਨੇ ਅਸਹਿਜ ਮਹਿਸੂਸ ਕੀਤਾ। ਔਰਤ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਨੇ ਉਸ ਨੂੰ ਥੱਪੜ ਨਹੀਂ ਮਾਰਿਆ ਸਗੋਂ ਉਸ ਨੂੰ ਦਿਲਾਸਾ ਦਿੱਤਾ। ਔਰਤ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਤੋਂ ਹਾਂ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਤੋਂ ਜ਼ਮੀਨ ਅਲਾਟ ਕਰਨ ਦੀ ਗੁਹਾਰ ਲਾਈ ਹੈ। ਉਹ ਮੇਰੀ ਮਦ ਕਰਨਗੇ ਪਰ ਪ੍ਰਚਾਰਿਤ ਕੀਤਾ ਗਿਆ ਕਿ ਉਨ੍ਹਾਂ ਨੇ ਮੈਨੂੰ ਕੁੱਟਿਆ ਹੈ। ਹਾਲਾਂਕਿ ਮੰਤਰੀ ਨੇ ਅਜੇ ਤੱਕ ਘਟਨਾ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

ਇਹ ਵੀ ਪੜ੍ਹੋ- ਗ੍ਰਹਿ ਮੰਤਰਾਲਾ ਦੀ ਵੱਡੀ ਕਾਰਵਾਈ, ਰਾਜੀਵ ਗਾਂਧੀ ਫਾਊਂਡੇਸ਼ਨ ਦਾ ਲਾਇਸੈਂਸ ਕੀਤਾ ਰੱਦ

 

Tanu

This news is Content Editor Tanu