ਕਰਨਾਟਕ ''ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ

08/16/2019 11:39:35 AM

ਬੈਂਗਲੁਰੂ—ਕਰਨਾਟਕ 'ਚ ਚਾਮਰਾਜਨਗਰ 'ਚ ਗੁੰਡਲੁਪੇਟ ਦੇ ਕੋਲ ਅੱਜ ਭਾਵ ਸ਼ੁੱਕਰਵਾਰ ਨੂੰ ਪਰਿਵਾਰ ਦੇ 5 ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਲੈ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਪਰਿਵਾਰ ਬਿਜ਼ਨੈੱਸ ਚਲਾਉਂਦਾ ਸੀ, ਜਿਸ 'ਚ ਇਸ ਸਾਲ ਬਹੁਤ ਜ਼ਿਆਦਾ ਘਾਟਾ ਪਿਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮੌਕੇ 'ਤੇ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਵਿੱਤੀ ਹਾਲਤ ਠੀਕ ਨਾ ਹੋਣ ਕਾਰਨ ਅਤੇ ਵੱਧਦੇ ਕਰਜ਼ੇ ਦੇ ਕਾਰਨ 33 ਸਾਲਾ ਓਮਕਾਰ ਪ੍ਰਸਾਦ ਨਾਂ ਦੇ ਸ਼ਖਸ ਨੇ ਪਹਿਲਾਂ ਆਪਣੇ ਪਰਿਵਾਰ ਦੇ 4 ਮੈਂਬਰਾਂ ਨੂੰ ਗੋਲੀ ਮਾਰ ਤੇ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

Iqbalkaur

This news is Content Editor Iqbalkaur