ਕਰਨਾਟਕ ਸੰਕਟ : ਵਿਧਾਨ ਸਭਾ ''ਚ ਵਿਸ਼ਵਾਸ ਮਤ ਪੇਸ਼

07/18/2019 7:00:35 PM

ਬੈਂਗਲੁਰੂ— ਕਰਨਾਟਕ ਸੰਕਟ ਵਿਚਾਲੇ ਵੀਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀਰਵਾਰ ਨੂੰ ਆਪਣਾ ਵਿਸ਼ਵਾਸ ਮਤ ਪੇਸ਼ ਕੀਤਾ। ਇਸ ਦੌਰਾਨ ਕਾਂਗਰਸ ਦੇ ਦੋ ਵਿਧਾਇਕ ਗੈਰ ਹਾਜ਼ਰ ਰਹੇ। ਵਿਸ਼ਵਾਸ ਮਤ ਪੇਸ਼ ਕਰਦੇ ਹੋਏ ਕੁਮਾਰਸਵਾਮੀ ਨੇ ਕਿਹਾ ਕਿ ਭਾਜਰਾ ਨੂੰ ਇੰਨੀ ਜਲਦਬਾਜੀ ਕਿਸ ਗੱਲ ਦੀ ਹੈ ਕਿ ਉਹ ਅੱਜ ਹੀ ਬਹਿਸ ਪੂਰੀ ਕਰਨ 'ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਦੇ ਨੇਤਾ ਇੰਨੀ ਜਲਦਬਾਜੀ 'ਚ ਕਿਉਂ ਹਨ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਭਾਜਪਾ ਕਰਨਾਟਕ ਸਰਕਾਰ ਨੂੰ ਖਤਮ ਕਰਨਾ ਚਾਹੁੰਦੀ ਹੈ।

ਉਥੇ ਹੀ ਕਰਨਾਟਕ 'ਚ ਸੰਕਟ ਨਾਲ ਘਿਰੀ ਗਠਜੋੜ ਸਰਕਾਰ ਨੂੰ ਥੋੜੀ ਰਾਹਤ ਦਿੰਦੇ ਹੋਏ ਕਾਂਗਰਸ ਰਾਮਾਲਿੰਗਾ ਰੈੱਡੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਤੋਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਤੇ ਉਹ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਵੱਲੋਂ ਰੱਖੇ ਜਾਣ ਵਾਲੇ ਵਿਸ਼ਵਾਸ ਮਤ ਦੇ ਸਮਰਥਨ 'ਚ ਵੋਟ ਕਰਨਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਂਗਰਸ-ਜਦਐੱਸ ਸਰਕਾਰ ਦਾ ਭਵਿੱਖ ਹਨੇਰੇ 'ਚ ਦਿਖਿਆ ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਸੱਤਾਧਾਰੀ ਗਠਜੋੜ ਦੇ ਭਵਿੱਖ ਦੇ ਫੈਸਲੇ ਲਈ ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ, ਦੇ ਬਾਅਦ ਬਾਗੀ ਵਿਧਾਇਕਾਂ ਦੇ ਸੁਰ ਨਰਮ ਨਹੀਂ ਪਏ।

Inder Prajapati

This news is Content Editor Inder Prajapati