ਹੜ੍ਹ ਨਾਲ ਬੇਹਾਲ ਕਰਨਾਟਕ, ਮੁੱਖ ਮੰਤਰੀ ਨੇ ਕੀਤਾ ਹਵਾਈ ਸਰਵੇਖਣ

10/21/2020 6:32:46 PM

ਕਰਨਾਟਕ(ਭਾਸ਼ਾ)— ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਬੁੱਧਵਾਰ ਨੂੰ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਕਿਹਾ ਕਿ ਅਧਿਕਾਰੀਆਂ ਨਾਲ ਇਸ ਸੰਬੰਧ ਵਿਚ ਚਰਚਾ ਤੋਂ ਬਾਅਦ ਵਾਧੂ ਫੰਡ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਪਹਿਲਾਂ ਹੀ ਫੰਡ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰਦੇਸ਼ ਦੇ ਵਿਜੇਪੁਰਾ, ਰਾਏਚੂਰ, ਯਾਦਗੀਰ ਅਤੇ ਕਲਬੁਰਗੀ ਜ਼ਿਲ੍ਹਿਆਂ 'ਚ ਪਿਛਲੇ ਹਫ਼ਤੇ ਮੀਂਹ ਤੋਂ ਬਾਅਦ ਹੋਏ ਨੁਕਸਾਨ ਦਾ ਮੁਲਾਂਕਣ ਲਈ ਹਵਾਈ ਸਰਵੇਖਣ ਕੀਤਾ। 

ਦੱਸ ਦੇਈਏ ਕਿ ਮਹਾਰਾਸ਼ਟਰ ਤੋਂ ਨਿਕਲਣ ਵਾਲੀ ਕ੍ਰਿਸ਼ਨਾ ਦੀ ਸਹਾਇਕ ਨਦੀ ਭੀਮਾ ਦੇ ਜਲ ਖੇਤਰਾਂ ਅਤੇ ਹੜ੍ਹ ਕਾਰਨ ਕਲਬੁਰਗੀ ਅਤੇ ਵਿਜੇਪੁਰਾ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ ਭਾਰੀ ਮੁਸ਼ਕਲ ਹੋਈ ਹੈ ਅਤੇ ਫ਼ਸਲਾਂ ਤਬਾਹ ਹੋ ਗਈਆਂ ਹਨ। ਇੱਥੋਂ ਤੱਕ ਕਿ ਕਈ ਘਰ ਨੁਕਸਾਨੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਰਿਪੋਰਟ  ਤੋਂ ਬਾਅਦ ਕੇਂਦਰੀ ਦਲ ਇਸ ਦਾ ਨਿਰੀਖਣ ਕਰੇਗਾ। ਇਸ 'ਚੋਂ 4 ਤੋਂ 5 ਦਿਨ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦਾ ਹਾਲਾਤ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Tanu

This news is Content Editor Tanu