ਕਰਨਾਟਕ : ਯੇਦੀਯੁਰੱਪਾ ਨੇ ਜਿੱਤਿਆ ਵਿਸ਼ਵਾਸ ਮਤ, ਸਪੀਕਰ ਨੇ ਦਿੱਤਾ ਅਸਤੀਫਾ

07/29/2019 1:04:16 PM

ਬੈਂਗਲੁਰੂ— ਕਰਨਾਟਕ ਦੀ ਬੀ.ਐੱਸ. ਯੇਦੀਯੁਰੱਪਾ ਸਰਕਾਰ ਨੇ ਵਿਸ਼ਵਾਸ ਮਤ (ਵੋਟ) ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੁਣ ਸੂਬੇ ਦੀ ਸੱਤਾ ਪੂਰੀ ਤਰ੍ਹਾਂ ਭਾਜਪਾ ਦੇ ਹੱਥ 'ਚ ਆ ਗਈ ਹੈ। ਕਾਂਗਰਸ-ਜੇ.ਡੀ. (ਐੱਸ) ਦੀ ਗਠਜੋੜ ਸਰਕਾਰ ਡਿੱਗਣ ਤੋਂ ਬਾਅਦ ਸੱਤਾ 'ਚ ਆਈ ਯੇਦੀਯੁਰੱਪਾ ਸਰਕਾਰ ਨੂੰ ਸੋਮਵਾਰ ਨੂੰ ਵਿਸ਼ਵਾਸ ਮਤ ਹਾਸਲ ਕਰਨਾ ਸੀ। ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਉਹ ਇਸ ਪ੍ਰੀਖਿਆ 'ਚ ਵੀ ਜ਼ਰੂਰ ਸਫ਼ਲ ਹੋਣਗੇ। ਸੋਮਵਾਰ ਨੂੰ ਆਵਾਜ਼ ਮਤ (ਵੋਟ) ਨਾਲ ਉਨ੍ਹਾਂ ਨੇ ਇਸ ਵਿਸ਼ਵਾਸ ਮਤ ਨੂੰ ਜਿੱਤ ਲਿਆ। ਦੂਜੇ ਪਾਸੇ ਯੇਦੀਯੁਰੱਪਾ ਦੇ ਵਿਸ਼ਵਾਸ ਮਤ ਜਿੱਤਣ ਦੇ ਤੁਰੰਤ ਬਾਅਦ ਸਪੀਕਰ ਕੇ.ਆਰ. ਰਮੇਸ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਸਦਨ 'ਚ ਬਹੁਮਤ ਪ੍ਰਸਤਾਵ ਪੇਸ਼ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ,''ਪ੍ਰਸ਼ਾਸਨ ਅਸਫ਼ਲ ਹੋ ਗਿਆ ਹੈ ਅਤੇ ਅਸੀਂ ਉਸ ਨੂੰ ਸਹੀ ਕਰਾਂਗੇ। ਮੈਂ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਬਦਲੇ ਦੀ ਰਣਨੀਤੀ ਨਹੀਂ ਕਰਾਂਗੇ।'' ਕਿਸਾਨਾਂ ਦੇ ਮੁੱਦੇ ਨੂੰ ਚੁੱਕਦੇ ਹੋਏ ਮੁੱਖ ਮੰਤਰੀ ਨੇ ਕਾਹ,''ਸੋਕਾ ਪਿਆ ਹੈ। ਮੈਂ ਕਿਸਾਨਾਂ ਦੇ ਮੁੱਦੇ 'ਤੇ ਗੱਲ ਕਰਨਾ ਚਾਹੁੰਦਾ ਹਾਂ। ਮੈਂ ਫੈਸਲਾ ਲਿਆ ਹੈ ਕਿ 2 ਹਜ਼ਾਰ ਰੁਪਏ ਦੀਆਂ 2 ਕਿਸਤਾਂ ਪੀ.ਐੱਮ. ਕਿਸਾਨ ਯੋਜਨਾ ਦੇ ਅਧੀਨ ਲਾਭਪਾਤਰੀਆਂ ਨੂੰ ਰਾਜ ਵਲੋਂ ਦਿੱਤੀਆਂ ਜਾਣਗੀਆਂ। ਮੈਂ ਵਿਰੋਧੀ ਧਿਰ ਤੋਂ ਅਪੀਲ ਕਰਦਾ ਹਾਂ ਕਿ ਮਿਲ ਕੇ ਕੰਮ ਕਰਨ। ਮੈਂ ਸਦਨ ਨੂੰ ਅਪੀਲ ਕਰਦਾ ਹਾਂ ਕਿ ਇਕਜੁੱਟਾ ਨਾਲ ਮੇਰੇ ਲਈ ਭਰੋਸਾ ਦਿਖਾਉਣ।''

ਸਿੱਧਰਮਈਆ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਦੂਜੇ ਪਾਸੇ ਯੇਦੀਯੁਰੱਪਾ ਦੇ ਪ੍ਰਸਤਾਵ ਦੇ ਵਿਰੋਧ 'ਚ ਕਾਂਗਰਸ ਨੇਤਾ ਸਿੱਧਰਮਈਆ ਨੇ ਕਿਹਾ,''ਅਸੀਂ ਆਸ ਕਰਦੇ ਹਾਂ ਕਿ ਤੁਸੀਂ (ਯੇਦੀਯੁਰੱਪਾ) ਮੁੱਖ ਮੰਤਰੀ ਬਣਨ ਪਰ ਉਸ ਦੀ ਕੋਈ ਗਾਰੰਟੀ ਨਹੀਂ ਹੈ। ਤੁਸੀਂ ਬਾਗੀਆਂ ਨਾਲ ਹੋ। ਤੁਸੀਂ ਕਿਵੇਂ ਸਥਿਰ ਸਰਕਾਰ ਦੇਵੋਗੇ? ਇਹ ਅਸੰਭਵ ਹੈ। ਮੈਂ ਇਸ ਵਿਸ਼ਵਾਸ ਮਤ ਦਾ ਵਿਰੋਧ ਕਰਦਾ ਹਾਂ ਕਿ ਇਹ ਸਰਕਾਰ ਗੈਰ-ਸੰਵਿਧਾਨਕ ਅਤੇ ਅਨੈਤਿਕ ਹੈ।'' ਹਾਲਾਂਕਿ ਇਸ ਦੌਰਾਨ ਸਿੱਧਰਮਈਆ ਨੇ ਯੇਦੀਯੁਰੱਪਾ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਨੇ ਕਿਹਾ,''ਅਸੀਂ 4 ਦਿਨ ਪਹਿਲਾਂ ਐੱਚ.ਡੀ. ਕੁਮਾਰਸਵਾਮੀ ਦੇ ਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਕੀਤੀ ਸੀ। ਮੈਂ ਵੀ ਉਸ 'ਚ ਹਿੱਸਾ ਲਿਆ ਸੀ ਅਤੇ ਮੈਂ ਉਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਉਨ੍ਹਾਂ ਸਥਿਤੀਆਂ ਬਾਰੇ ਗੱਲ ਕਰ ਸਕਦਾ ਸੀ, ਜਿਨ੍ਹਾਂ 'ਚ ਯੇਦੀਯੁਰੱਪਾ ਮੁੱਖ ਮੰਤਰੀ ਬਣੇ ਹਨ। ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੇ ਭਰੋਸੇ ਦਾ ਸਵਾਗਤ ਕਰਦਾ ਹਾਂ ਕਿ ਉਹ ਲੋਕਾਂ ਲਈ ਕੰਮ ਕਰਨਗੇ। ਅੰਕੜਿਆਂ ਅਨੁਸਾਰ ਯੇਦੀਯੁਰੱਪਾ ਸਰਕਾਰ ਨੂੰ ਬਹੁਮਤ ਲਈ 105 ਦਾ ਅੰਕੜਾ ਛੂਹਣ ਦੀ ਜ਼ਰੂਰਤ ਸੀ। ਇੰਨੇ ਵਿਧਾਇਕ ਇਕੱਲੇ ਭਾਜਪਾ ਕੋਲ ਹਨ। ਅਜਿਹੇ 'ਚ ਭਾਜਪਾ ਦੀ ਜਿੱਤ ਲਗਭਗ ਪਹਿਲਾਂ ਤੋਂ ਹੀ ਤੈਅ ਸੀ।

DIsha

This news is Content Editor DIsha