ਵਿਆਹ ਦੇ ਡੇਢ ਸਾਲ ਬਾਅਦ ਦਾਜ ਦੀ ਬਲੀ ਚੜ੍ਹੀ 22 ਸਾਲਾ ਕੁੜੀ, ਸਹੁਰਿਆਂ ਨੇ ਕੀਤੀ ਘਟੀਆ ਕਰਤੂਤ

02/01/2024 4:23:38 PM

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਇਕ ਹੋਰ ਧੀ  ਦਾਜ ਦੇ ਲਾਲਚੀਆਂ ਦੀ ਭੇਟ ਚੜ੍ਹ ਗਈ। ਮਾਮਲਾ ਪਿੰਡ ਬਿਆਨਾ ਤੋਂ ਸਾਹਮਣੇ ਆਇਆ ਹੈ, ਜਿੱਥੇ 22 ਸਾਲ ਕਾਲਜ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਦੋਸ਼ ਹੈ ਕਿ ਸਹੁਰੇ ਪੱਖ ਨੇ ਦਾਜ ਲਈ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਹੁਰੇ ਪੱਖ ਦੇ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

ਇਹ ਵੀ ਪੜ੍ਹੋ- ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ 'ਚ ਮੌਤ, ਪੁੱਤਰ ਦੀ ਹਾਲਤ ਗੰਭੀਰ

ਜਾਣਕਾਰੀ ਮੁਤਾਬਕ ਦਾਜ ਦੀ ਬਲੀ ਚੜ੍ਹੀ ਰੌਦਾਰ ਵਾਸੀ ਕਾਲਜ ਦੀ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ 3 ਮਹੀਨੇ ਦੀ ਧੀ ਵੀ ਹੈ। ਸਹੁਰੇ ਵਾਲੇ ਉਸ ਨੂੰ ਦਾਜ ਨੂੰ ਲੈ ਕੇ ਕੁੱਟਮਾਰ ਅਤੇ ਤੰਗ-ਪਰੇਸ਼ਾਨ ਕਰਦੇ ਸਨ। ਕੁੜੀ ਵਾਲੇ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ, ਜੋ ਕਿ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ। ਉੱਥੇ ਹੀ ਉਸ ਦੇ ਸੱਸ-ਸਹੁਰੇ ਅਤੇ ਜੇਠ ਵੀ ਦਾਜ ਲਈ ਤੰਗ-ਪਰੇਸ਼ਾਨ ਕਰਦੇ ਸਨ। 

ਇਹ ਵੀ ਪੜ੍ਹੋ- ਮੋਦੀ ਸਰਕਾਰ ਨੇ ਬਦਲੇ 'ਪਰਿਵਾਰਕ ਪੈਨਸ਼ਨ' ਦੇ ਨਿਯਮ, ਔਰਤਾਂ ਨੂੰ ਮਿਲੇਗੀ ਵੱਡੀ ਰਾਹਤ

ਦੋਸ਼ ਹੈ ਕਿ ਸਹੁਰੇ ਪੱਖ ਨੇ ਪਹਿਲਾਂ ਕੁੜੀ ਦੀ ਕੁੱਟਮਾਰ ਕੀਤੀ ਅਤੇ ਫਿਰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿਚ ਲਾਸ਼ ਨੂੰ ਫਾਹੇ ਨਾਲ ਲਟਕਾ ਦਿੱਤਾ। ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਆਂਢੀਆਂ ਤੋਂ ਮਾਮਲੇ ਦੀ ਸੂਚਨਾ ਮਿਲੀ। ਓਧਰ ਪੁਲਸ ਨੇ ਦਾਜ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਸਤਨਾਮ ਸੰਧੂ, ਗੁਪਤਾ ਅਤੇ ਮਾਲੀਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Tanu

This news is Content Editor Tanu