ਮੱਧ ਪ੍ਰਦੇਸ਼ : ਪਿਤਾ-ਪੁੱਤਰ ਦੀ ਜੋੜੀ ''ਤੇ ਰਹੇਗੀ ਸਭ ਦੀ ਤਿੱਖੀ ਨਜ਼ਰ

04/28/2019 4:05:57 PM

ਛਿੰਦਵਾੜਾ (ਭਾਸ਼ਾ)— ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਮੁੱਖ ਮੰਤਰੀ ਕਮਲਨਾਥ ਅਤੇ ਉਨ੍ਹਾਂ ਦੇ ਪੁੱਤਰ ਨਕੁਲ ਮੈਦਾਨ ਵਿਚ ਹਨ। ਪਿਤਾ-ਪੁੱਤਰ ਜੋੜੀ ਸੂਬੇ ਵਿਚ ਕਾਂਗਰਸ ਨੂੰ ਮਜ਼ਬੂਤੀ ਦੇਵੇਗੀ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। 9 ਵਾਰ ਸੰਸਦ ਮੈਂਬਰ ਰਹੇ ਕਮਲਨਾਥ ਖੇਤਰ ਵਿਚ ਵਿਧਾਨ ਸਭਾ ਜ਼ਿਮਨੀ ਚੋਣ ਲੜ ਰਹੇ ਹਨ, ਉੱਥੇ ਹੀ ਪੁੱਤਰ ਨਕੁਲ ਪਿਤਾ ਦੀ ਛਿੰਦਵਾੜਾ ਲੋਕ ਸਭਾ ਸੀਟ ਤੋਂ ਮੈਦਾਨ ਵਿਚ ਹੈ। ਕਮਲਨਾਥ ਜਿੱਥੇ ਚੰਗੇ ਸਿਆਸਤਦਾਨ ਹਨ, ਉੱਥੇ ਹੀ ਨਕੁਲ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਹਨ।

ਜ਼ਿਕਰਯੋਗ ਹੈ ਕਿ ਕਮਲਨਾਥ 40 ਸਾਲ ਦੇ ਆਪਣੇ ਸਿਆਸੀ ਕਰੀਅਰ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਮੁੱਖ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਕਾਂਗਰਸ ਦੇ ਇਸ ਸੀਨੀਅਰ ਨੇਤਾ ਲਈ ਵਿਧਾਨ ਸਭਾ ਚੋਣ ਜਿੱਤਣਾ ਜ਼ਰੂਰੀ ਹੋ ਗਿਆ ਹੈ। ਜ਼ਿਲਾ ਚੋਣ ਅਧਿਕਾਰੀ ਅਤੇ ਕਲੈਕਟਰ ਸ਼੍ਰੀਨਿਵਾਸ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਲਈ 14 ਅਤੇ ਵਿਧਾਨ ਸਭਾ ਲਈ 9 ਉਮੀਦਵਾਰ ਮੈਦਾਨ ਵਿਚ ਹਨ। ਸਥਾਨਕ ਅਤੇ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਪਿਤਾ-ਪੁੱਤਰ ਦੀ ਇਸ ਜੋੜੀ ਲਈ ਇੱਥੇ ਜਿੱਤ ਆਸਾਨ ਹੋਵੇਗੀ ਕਿਉਂਕਿ ਕਈ ਦਹਾਕਿਆਂ ਤੋਂ ਇਹ ਕਮਲਨਾਥ ਦਾ ਗੜ੍ਹ ਰਿਹਾ ਹੈ।

Tanu

This news is Content Editor Tanu