ਕਮਲ ਹਾਸਨ ਨੇ ਪੀ. ਓ. ਕੇ. ਨੂੰ ਦੱਸਿਆ ਆਜ਼ਾਦ ਕਸ਼ਮੀਰ, ਰਾਏਸ਼ੁਮਾਰੀ ਕਰਵਾਉਣ ਦੀ ਕੀਤੀ ਮੰਗ

02/19/2019 1:41:33 AM

ਚੇਨਈ, (ਯੂ. ਐੱਨ. ਆਈ.)- ਫਿਲਮਾਂ ਤੋਂ ਰਾਜਨੀਤੀ ’ਚ ਆਏ ਦੱਖਣ ਭਾਰਤੀ ਸੁਪਰ ਸਟਾਰ ਕਮਲ ਹਾਸਨ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਇਕ ਪਾਸੇ ਦੇਸ਼ ’ਚ ਪੁਲਗਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਲੋਕਾਂ ’ਚ ਰੋਹ ਹੈ ਤੇ  ਦੂਜੇ ਪਾਸੇ ਕਮਲ ਹਾਸਨ ਕਸ਼ਮੀਰ ’ਚ ਜਨਮਤ ਸੰਗ੍ਰਿਹ ਕਰਾਉਣ ਦੀ ਗੱਲ ਕਰ ਰਹੇ ਹਨ। ਇਹੀ ਨਹੀਂ ਆਪਣੇ ਬਿਆਨ ’ਚ ਉਨ੍ਹਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ‘ਆਜ਼ਾਦ ਕਸ਼ਮੀਰ’ ਤੱਕ ਵੀ ਕਹਿ ਦਿੱਤਾ। ਕਮਲ ਹਾਸਨ ਨੇ ਕਿਹਾ ਕਿ ਸਰਕਾਰ ਕਸ਼ਮੀਰ ’ਚ ਰਾਏਸ਼ੁਮਾਰੀ ਕਰਵਾਉਣ ਤੋਂ ਕਿਉਂ ਝਿਜਕ ਰਹੀ ਹੈ? ਜ਼ਿਕਰਯੋਗ ਹੈ ਕਿ ਕਸ਼ਮੀਰ ’ਚ ਰਾਏਸ਼ੁਮਾਰੀ ਦੀ ਮੰਗ ਕਈ ਸੰਗਠਨ ਕਰਦੇ ਰਹੇ ਹਨ।

KamalJeet Singh

This news is Content Editor KamalJeet Singh