ਕਮਲ ਹਾਸਨ ਨੇ ਮਮਤਾ ਨਾਲ ਕੀਤੀ ਮੁਲਾਕਾਤ, ਕਿਹਾ...

03/25/2019 8:40:29 PM

ਨੈਸ਼ਨਲ ਡੈਸਕ— ਲੋਕ ਸਭਾ ਚੋਣ ਨੂੰ ਲੈ ਕੇ ਨੇਤਾਵਾਂ ਵਿਚਾਲੇ ਮੁਲਾਕਾਤ ਦਾ ਦੌਰ ਤੇਜ ਹੋ ਗਿਆ ਹੈ। ਭਾਜਪਾ ਖਿਲਾਫ ਸਾਰੇ ਦਲਾਂ 'ਚ ਇਕੱਠ ਮਜ਼ਬੂਤ ਹੋ ਰਹੀ ਹੈ। ਇਸੇ ਸਿਲਸਿਲੇ 'ਚ ਮੱਕਲ ਨਿਧੀ ਮੱਯਮ ਦੇ ਮੁਖੀ ਤੇ ਅਭਿਨੇਤਾ ਕਮਲ ਹਾਸਨ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਹਾਵੜਾ ਦੇ ਨਬੰਨਾ 'ਚ ਹੋਈ।
ਮਮਤਾ ਨਾਲ ਮੁਲਾਕਾਤ ਤੋਂ ਬਾਅਦ ਹਾਸਨ ਨੇ ਕਿਹਾ ਕਿ ਉਨ੍ਹਾਂ ਨਾਲ ਮਿਲ ਮਾਣ ਮਹਿਸੂਸ ਹੋ ਰਿਹਾ ਹੈ। ਕਿ ਅੰਡੇਮਾਨ 'ਚ ਟੀ.ਐੱਮ.ਸੀ. ਨਾਲ ਸਾਡਾ ਗਠਜੋੜ ਹੈ। ਉਮੀਦ ਹੈ ਕਿ ਭਵਿੱਖ 'ਚ ਇਹ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ। ਮੈਂ ਉਮੀਦਵਾਰ ਦੇ ਪ੍ਰਚਾਰ ਲਈ ਉਥੇ ਜਾ ਰਿਹਾ ਹਾਂ।
ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਇਸ ਸਮੇਂ ਭਾਜਪਾ ਤੇ ਪੀ.ਐੱਮ. ਨਰਿੰਦਰ ਮੋਦੀ ਦੇ ਵਿਰੋਧ ਦੀ ਧੁਰੀ ਬਣੀ ਹੋਈ ਹੈ। ਭਾਜਪਾ ਖਿਲਾਫ ਉਹ ਕੋਲਕਾਤਾ 'ਚ ਵੱਡੀ ਰੈਲੀ ਵੀ ਕਰ ਚੁੱਕੀ ਹਨ। ਇਥੇ ਇਸ ਵਾਰ ਟੀ.ਐੱਸ.ਸੀ. ਤੇ ਭਾਜਪਾ ਵਿਚਾਲੇ ਅਸਲੀ ਮੁਕਾਬਲਾ ਹੈ। ਉਥੇ ਹੀ ਕਮਲ ਹਸਨ ਨੇ ਆਪਣੇ ਸੰਗਠਨ ਨਾਲ ਰਾਜਨੀਤੀ 'ਚ ਐਂਟਰੀ ਕਰ ਲਈ ਹੈ। ਉਨ੍ਹਾਂ ਨੇ ਪਿਛਲੇ ਸਾਲ ਆਪਣੀ ਪਾਰਟੀ ਐੱਮ.ਐੱਨ.ਐੱਮ. ਬਣਾਈ। 2014 ਦੇ ਸ਼ੁਰੂਆਤੀ ਦੌਰ 'ਚ ਉਹ ਭਾਜਪਾ ਤੇ ਪੀ.ਐੱਮ. ਮੋਦੀ ਦੇ ਸਮਰਥਨ 'ਚ ਨਜ਼ਰ ਆਉਂਦੇ ਸੀ ਪਰ ਵਕਤ ਗੁਜਰਨ ਨਾਲ ਉਹ ਭਾਜਪਾ ਦਾ ਵਿਰੋਧ ਕਰਦੇ ਚੱਲੇ ਗਏ।

Inder Prajapati

This news is Content Editor Inder Prajapati