ਤਾਜ਼ਾ ਰੁਝਾਨਾਂ ਨੂੰ ਦੇਖਦਿਆਂ ਕੈਲਾਸ਼ ਬੋਲੇ- ''ਚੱਲਿਆ ਮੋਦੀ ਦਾ ਜਾਦੂ''

05/23/2019 11:53:38 AM

ਨਵੀਂ ਦਿੱਲੀ (ਬਿਊਰੋ) — ਲੋਕ ਸਭਾ ਚੋਣਾਂ 'ਚ ਰੁਝਾਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਦੇ ਨੇਤਾ ਖੁਸ਼ ਨਜ਼ਰ ਆ ਰਹੇ ਹਨ। ਨਾਲ ਹੀ ਵਿਰੋਧੀ ਧਿਰ 'ਤੇ ਹਮਲਾ ਵੀ ਬੋਲ ਰਹੇ ਹਨ। ਇਸੇ ਕੜੀ 'ਚ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਚੋਣਾਂ 'ਚ ਜਿਹੜੇ ਸੂਬਿਆਂ 'ਚ ਕਾਂਗਰਸ ਜਿੱਤੀ ਸੀ, ਉਥੇ ਭਾਜਪਾ ਜਿੱਤ ਰਹੀ ਹੈ। ਇਸ ਦਾ ਇਕ ਹੀ ਕਾਰਨ ਹੈ ਕਿ ਕਾਂਗਰਸ ਦੀ ਜਦੋਂ ਤੋਂ ਸਰਕਾਰ ਬਣੀ ਹੈ, ਉਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ।

ਭਾਜਪਾ ਸਿਰਫ ਆਖਦੀ ਹੀ ਨਹੀਂ ਸਗੋਂ ਕੰਮ ਕਰਕੇ ਵੀ ਦਿਖਾਉਂਦੀ ਹੈ ਅਤੇ ਇਹੀ ਕਾਰਨ ਹੈ ਕਿ ਹਾਲ ਹੀ 'ਚ ਜਿਥੇ ਕਾਂਗਰਸ ਨੇ ਸਰਕਾਰ ਬਣਾਈ ਹੈ, ਉਨ੍ਹਾਂ ਸੂਬਿਆਂ 'ਚ ਭਾਜਪਾ ਜ਼ਿਆਦਾ ਸੀਟਾਂ ਜਿੱਤ ਰਹੀ ਹੈ। ਨਾਲ ਹੀ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਨੇ ਬੰਗਾਲ ਬਾਰੇ ਕਿਹਾ ਕਿ ਜਿਥੇ ਲੋਕਾਂ ਨੂੰ ਵੋਟ ਦੇਣ ਤੋਂ ਰੋਕਿਆ ਗਿਆ ਉਥੇ ਹੀ ਵੋਟਾਂ ਦੀ ਪ੍ਰਤੀਸ਼ਤ ਵਧੀ। ਇਸ ਦੇ ਨਾਲ ਹੀ ਬੰਗਾਲ ਦੇ ਰੁਝਾਨ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਉਮੀਦਵਾਰ ਅਮਿਤ ਸ਼ਾਹ ਦਾ ਕਮਾਲ ਹੈ ਕਿ ਅਸੀਂ ਲੋਕ ਬੰਗਲਾ ਦੇ ਰੂਦਾਨ 'ਚ ਡਬਲ ਡਿਜ਼ੀਟ 'ਤੇ ਪਹੁੰਚ ਗਏ ਹਾਂ।
 

sunita

This news is Content Editor sunita