ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ ''NEET'' ਪ੍ਰੀਖਿਆ ''ਚ ਮਿਲੀ ਸਫ਼ਲਤਾ

10/25/2020 5:08:28 PM

ਕੋਟਾ— ਮਜ਼ਬੂਤ ਇਰਾਦੇ ਅਤੇ ਸਫ਼ਲਤਾ ਪਾਉਣ ਦੀ ਜ਼ਿੱਦ ਅੱਗੇ ਵੱਡੀ ਤੋਂ ਵੱਡੀ ਮੁਸ਼ਕਲ ਵੀ ਗੋਡੇ ਟੇਕ ਦਿੰਦੀ ਹੈ। ਅਜਿਹੀ ਹੀ ਇਕ ਜ਼ਿੱਦ ਪਾਲੀ ਸੀ 26 ਸਾਲਾ ਅਰਵਿੰਦ ਕੁਮਾਰ ਨੇ। ਪਰਿਵਾਰ ਨੂੰ ਪਿੰਡ 'ਚ ਸਨਮਾਨ ਦਿਵਾਉਣ, ਪਿਤਾ ਦੀ ਸ਼ਰਮ ਨੂੰ ਮਾਣ 'ਚ ਬਦਲਣ ਦੇ ਇਰਾਦੇ ਨਾਲ ਅਰਵਿੰਦ 2 ਸਾਲ ਪਹਿਲਾਂ ਰਾਜਸਥਾਨ ਪ੍ਰਦੇਸ਼ ਦੀ ਐਜੂਕੇਸ਼ਨ ਕੋਚਿੰਗ ਸਿਟੀ ਕੋਟਾ ਆਇਆ, ਇੱਥੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕੀਤੀ। ਉਹ ਪਹਿਲੀ ਵਾਰ 2011 ਵਿਚ ਆਲ ਇੰਡੀਆ ਪ੍ਰੀ-ਮੈਡੀਕਲ ਟੈਸਟ (ਏ. ਆਈ. ਪੀ. ਐੱਮ. ਟੀ.) 'ਚ ਸ਼ਾਮਲ ਹੋਇਆ ਸੀ, ਜਿਸ ਦੀ ਥਾਂ ਹੁਣ ਰਾਸ਼ਟਰੀ ਯੋਗਤਾ-ਕਮ ਪ੍ਰਵੇਸ਼ ਟੈਸਟ (ਨੀਟ) ਨੇ ਲੈ ਲਈ ਹੈ। ਅਰਵਿੰਦ ਨੇ ਕਿਹਾ ਕਿ ਇਸ ਸਾਲ 9ਵੀਂ ਕੋਸ਼ਿਸ਼ 'ਚ ਉਸ ਨੂੰ ਇਹ ਸਫ਼ਲਤਾ ਮਿਲੀ ਹੈ। ਉਹ ਕਦੇ ਵੀ ਮਾਯੂਸ ਨਹੀਂ ਹੋਇਆ। 

ਇਹ ਵੀ ਪੜ੍ਹੋ: ਭਾਰਤ ਦੇ ਇਸ ਪਿੰਡ 'ਚ ਬਣਾਇਆ ਜਾਂਦਾ ਹੈ 'ਮਿੱਟੀ ਦਾ ਰਾਵਣ', ਲੋਕ ਇੰਝ ਮਨਾਉਂਦੇ 'ਦੁਸਹਿਰਾ' (ਤਸਵੀਰਾਂ)

ਡਾਕਟਰ ਬਣ ਕੇ ਉਹ ਆਪਣੇ ਮਾਪਿਆਂ ਦਾ ਮਾਣ ਬਣਨਾ ਚਾਹੁੰਦਾ ਹੈ। ਉਸ ਨੇ ਅਖਿਲ ਭਾਰਤੀ ਪੱਧਰ 'ਤੇ 11603 ਰੈਂਕ ਹਾਸਲ ਕੀਤਾ ਅਤੇ ਹੋਰ ਪਿੱਛੜਾ ਵਰਗ ਸ਼੍ਰੇਣੀ ਵਿਚ ਉਸ ਦਾ ਰੈਂਕ 4,392 ਹੈ। ਉਸ ਦਾ ਕਹਿਣਾ ਹੈ ਕਿ ਉਹ ਨਕਾਰਾਤਮਕ ਨੂੰ ਸਕਾਰਾਤਮਕ ਵਿਚ ਬਦਲਣ ਅਤੇ ਉਸ ਤੋਂ ਊਰਜਾ ਤੇ ਪ੍ਰੇਰਣਾ ਲੈਣ ਦਾ ਇਰਾਦਾ ਰੱਖਦਾ ਹੈ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਰਿਵਾਰ, ਆਤਮਵਿਸ਼ਵਾਸ ਅਤੇ ਲਗਾਤਾਰ ਸਖਤ ਮਿਹਨਤ ਨੂੰ ਦਿੱਤਾ ਹੈ। ਉਸ ਅਨੁਸਾਰ ਉਸ ਦੇ ਪਿਤਾ ਭਿਖਾਰੀ ਕੁਮਾਰ ਜਮਾਤ 5ਵੀਂ ਤੱਕ ਪੜ੍ਹੇ-ਲਿਖੇ ਹਨ ਅਤੇ ਮਾਂ ਲਲਿਤਾ ਦੇਵੀ ਅਨਪੜ੍ਹ ਹੈ।

ਇਹ ਵੀ ਪੜ੍ਹੋ: ਰਾਜਨਾਥ ਨੇ ਕੀਤੀ 'ਸ਼ਸਤਰ ਪੂਜਾ', ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ

ਅਰਵਿੰਦ ਆਪਣੇ ਪਿਤਾ ਨੂੰ ਆਮ ਨਾਂ ਦੀ ਵਜ੍ਹਾ ਤੋਂ ਅਪਮਾਨਤ ਹੁੰਦੇ ਵੇਖ ਵੱਡਾ ਹੋਇਆ। ਉਸ ਦੇ ਪਿਤਾ ਕੰਮ ਲਈ ਪਰਿਵਾਰ ਨੂੰ ਛੱਡ ਕੇ ਦੋ ਦਹਾਕੇ ਪਹਿਲਾਂ ਜਮਸ਼ੇਦਪੁਰ ਦੇ ਟਾਟਾਨਗਰ ਚੱਲੇ ਗਏ ਸਨ। ਕੁਝ ਸਾਲ ਪਹਿਲਾਂ ਆਪਣੇ ਤਿੰਨੋਂ ਬੱਚਿਆਂ ਦੀ ਚੰਗੀ ਸਿੱਖਿਆ ਲਈ ਪਿਤਾ ਭਿਖਾਰੀ ਕੁਮਾਰ ਆਪਣੇ ਪਰਿਵਾਰ ਨਾਲ ਕੁਸ਼ੀਨਗਰ ਸ਼ਹਿਰ ਆ ਗਿਆ, ਜਿੱਥੇ ਅਰਵਿੰਦ ਨੇ 48.6 ਫੀਸਦੀ ਨਾਲ 10ਵੀਂ ਜਮਾਤ ਪਾਸ ਕੀਤੀ। 12ਵੀਂ ਵਿਚ ਉਸ ਨੇ 60 ਫ਼ੀਸਦੀ ਅੰਕ ਲਏ ਅਤੇ ਉਦੋਂ ਤੋਂ ਉਸ ਦੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਡਾਕਟਰ ਬਣਨ ਦਾ ਖਿਆਲ ਆਇਆ। 

ਇਹ ਵੀ ਪੜ੍ਹੋ: 'ਮਨ ਕੀ ਬਾਤ' 'ਚ ਬੋਲੇ ਪੀ. ਐੱਮ. ਮੋਦੀ- 'ਤਿਉਹਾਰ ਮੌਕੇ ਸਾਨੂੰ ਮਰਿਆਦਾ 'ਚ ਹੀ ਰਹਿਣਾ ਹੈ'

ਪੁੱਤਰ ਨੂੰ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਦੀ ਤਿਆਰੀ ਕਰਨ ਲਈ ਕੋਟਾ ਭੇਜਿਆ। ਇਕ ਕੋਚਿੰਗ ਸੰਸਥਾ ਵਿਚ ਐਡਮਿਸ਼ਨ ਦਿਵਾਇਆ। ਅਰਵਿੰਦ ਦੇ ਪਿਤਾ ਰਿਕਸ਼ੇ 'ਤੇ ਗਲੀ-ਗਲੀ ਘੁੰਮ ਕੇ ਕਬਾੜ ਖਰੀਦਦੇ ਹਨ ਅਤੇ ਇਸ ਨੂੰ ਵੇਚ ਕੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਂਦੇ ਹਨ। ਅਰਵਿੰਦ ਨੇ ਕਿਹਾ ਕਿ ਮੈਂ ਆਪਣੀ ਸਫ਼ਲਤਾ ਦਾ ਸਿਹਰਾ ਪੂਰੀ ਤਰ੍ਹਾਂ ਨਾਲ ਕੋਟਾ ਨੂੰ ਦੇਣਾ ਚਾਹੁੰਦਾ ਹਾਂ। ਜੇਕਰ ਮੈਂ ਕੋਟਾ ਨਾ ਆਉਂਦਾ ਤਾਂ ਖ਼ੁਦ ਨੂੰ ਇੰਨਾ ਨਾ ਨਿਖਾਰ ਪਾਉਂਦਾ। ਮੈਂ ਇਕ ਆਮ ਵਿਦਿਆਰਥੀ ਸੀ। ਕੋਟਾ ਵਿਚ ਮਾਹੌਲ ਮਿਲਿਆ ਤਾਂ ਮੈਂ ਨਿਖਰਦਾ ਚੱਲਾ ਗਿਆ।

Tanu

This news is Content Editor Tanu