ਸਾਈਕਲ 'ਤੇ ਲੰਬਾ ਪੈਂਡਾ ਤੈਅ ਕਰਨ ਵਾਲੀ ਜੋਤੀ ਨੂੰ ਮੈਨਕਾਈਂਡ ਫਾਰਮਾ ਨੇ ਦਿੱਤੀ 1 ਲੱਖ ਦੀ ਸਹਾਇਤਾ ਰਾਸ਼ੀ

05/28/2020 4:23:21 PM

ਨਵੀਂ ਦਿੱਲੀ (ਵਾਰਤਾ) : ਦਵਾਈ ਖੇਤਰ ਦੀ ਕੰਪਨੀ ਮੈਨਕਾਈਂਡ ਫਾਰਮਾ ਨੇ ਤਾਲਾਬੰਦੀ ਦੌਰਾਨ ਆਪਣੇ ਬੀਮਾਰ ਪਿਤਾ ਨੂੰ ਗੁਰੂਗ੍ਰਾਮ ਤੋਂ ਸਾਈਕਲ 'ਤੇ ਬਿਹਾਰ ਦੇ ਦਰਭੰਗਾ ਲਿਜਾਣ ਵਾਲੀ ਕੁੜੀ ਜੋਤੀ ਕੁਮਾਰੀ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਕੋਵਿਡ-19 ਸੰਕਟ ਵਿਚ ਆਪਣੇ-ਆਪ ਨੂੰ ਜਿਊਂਦਾ ਰੱਖਣ ਦੀਆਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਮੈਨਕਾਈਂਡ ਫਾਰਮਾ ਜਾਨਲੇਵਾ ਵਾਇਰਸ ਖਿਲਾਫ ਜੰਗ ਵਿਚ ਅਗਰਿਮ ਮੋਰਚੇ 'ਤੇ ਕੰਮ ਕਰਨ ਵਾਲਿਆਂ ਅਤੇ ਕਮਿਊਨਿਟੀ ਦਾ ਸਮਰਥਨ ਕਰ ਰਿਹਾ ਹੈ।

ਇਸ ਭਾਵਨਾ ਦੇ ਨਾਲ ਕੰਪਨੀ ਨੇ ਹੁਣ ਅੱਗੇ ਵੱਧ ਕੇ ਜੋਤੀ ਕੁਮਾਰੀ ਦੀ ਬਹਾਦਰੀ ਨਾਲ ਭਰਪੂਰ ਕਹਾਣੀ ਦੀ ਜੰਮ ਕੇ ਤਾਰੀਫ ਕੀਤੀ ਹੈ ਅਤੇ ਇਸ ਸ਼ੇਰਦਿਲ ਕੁੜੀ ਨੂੰ 1 ਲੱਖ ਰੁਪਏ ਦੀ ਮਦਦ ਕੀਤੀ ਹੈ। 15 ਸਾਲਾ ਇਸ ਕੁੜੀ ਨੇ ਤਾਲਾਬੰਦੀ ਦੌਰਾਨ ਆਪਣੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਵਿਚ ਆਪਣੇ ਘਰ ਤੱਕ ਦਾ 1200 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ।

cherry

This news is Content Editor cherry