ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ

02/23/2018 11:32:17 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਮੈਂ ਸ਼ਾਮ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਦਿੱਲੀ 'ਚ ਨਿੱਘੀ ਤੇ ਸਦਭਾਵਾਪੂਰਵਕ ਮੀਟਿੰਗ ਕੀਤੀ। ਮੈਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰਹਿਣ ਤੇ ਦੋਵਾਂ ਦੇਸ਼ਾਂ ਦੇ ਦੋਸਤੀ ਕਾਇਮ ਰੱਖਣ ਦੀ ਉਮੀਦ ਕਰਦਾ ਹਾਂ। ਸੂਤਰਾਂ ਮੁਤਾਬਕ ਦੋਵਾਂ ਨੇਤਾਵਾਂ ਨੇ ਉਦਾਰਵਾਦੀ ਕਦਰਾਂ-ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਵੀ ਦਰਸਾਈ।


ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਕਿਹਾ ਗਿਆ ਕਿ ਦੋਵਾਂ ਵਿਚਾਲੇ ਚੱਲੀ 40 ਮਿੰਟਾਂ ਦੀ ਮੁਲਾਕਾਤ 'ਚ ਆਰਥਿਕ ਵਿਕਾਸ ਤੇ ਨਵੀਆਂ ਤਕਨੀਆਂ ਨਾਲ ਜੁੜੇ ਮੁੱਦੇ ਵੀ ਵਿਚਾਰੇ ਗਏ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਸਮਾਜ 'ਚ ਅਸਮਾਨਤਾਵਾਂ ਤੇ ਬਹੁਲਵਾਦੀ ਕਦਰਾਂ-ਕੀਮਤਾਂ 'ਤੇ ਵੀ ਚਰਚਾ ਕੀਤੀ। ਨਰਿੰਦਰ ਮੋਦੀ ਤੇ ਜਸਟਿਨ ਟਰੂਡੋ ਦੀ ਗੱਲਬਾਤ ਤੋਂ ਬਾਅਦ ਰਾਹੁਲ ਗਾਂਧੀ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਮੁਲਾਕਾਤ ਦਾ ਸਮਾਂ ਦੁਬਾਰਾ ਤੈਅ ਕੀਤਾ ਗਿਆ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਰਾਹੁਲ ਗਾਂਧੀ ਦੀ ਮੀਟਿੰਗ ਦੌਰਾਨ ਸਾਬਕਾ ਯੂਨੀਅਨ ਮਿਨੀਸਟਰ ਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਰਹੇ ਸਨ। ਰਾਹੁਲ ਗਾਂਧੀ ਆਪਣੀ ਮੀਟਿੰਗ ਦੌਰਾਨ ਟਰੂਡੋ ਦੀ ਪਤਨੀ ਤੇ ਬੱਚਿਆਂ ਨੂੰ ਵੀ ਮਿਲੇ।