ਵਰਕ ਪਲੇਸ ’ਤੇ ਜੰਕ ਫੂਡ ਨੂੰ ਕਹੋ ਨਾਂਹ, ਫਾਸਟ ਫੂਡ ਨੂੰ ਕਹੋ ਹਾਂ

05/26/2019 8:03:56 AM

ਨਵੀਂ ਦਿੱਲੀ, (ਅਨਸ)– ਇਕ ਨਵੇਂ ਅਧਿਐਨ ’ਚ ਸੰਕੇਤ ਮਿਲਿਆ ਹੈ ਕਿ ਜੋ ਕਰਮਚਾਰੀ ਵਰਕ ਪਲੇਸ ਵਿਚ ਗੈਰ ਸਿਹਤਮੰਦ ਭੋਜਨ ਖਾਂਦੇ ਹਨ, ਅਜਿਹੇ ਲੋਕਾਂ ’ਚ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵੱਧ ਹੁੰਦਾ ਹੈ। ਮਾਹਰਾਂ ਦੀ ਸਲਾਹ ਹੈ ਕਿ ਵਰਕ ਪਲੇਸ ’ਤੇ ਜੰਕ ਫੂਡ ਦੀ ਥਾਂ ਫਾਸਟ ਫੂਡ ਨੂੰ ਤਰਜੀਹ ਦਿਓ। ਗੈਰ ਸਿਹਤਮੰਦ ਭੋਜਨ ਦੇ ਬਦਲ ਵੀ ਸਮੇਂ ਦੇ ਨਾਲ ਮੋਟਾਪੇ ਦਾ ਕਾਰਨ ਬਣ ਸਕਦੇ ਹਨ। ਇਸ ਤੱਥ ’ਤੇ ਜਾਗਰੂਕਤਾ ਵਧਾਉਣ ਦੀ ਲੋੜ ਹੈ ਕਿ ਜੀਵਨਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਕਾਰਨ ਵਰਕ ਪਲੇਸ ’ਚ ਗੈਰ ਹਾਜ਼ਰੀ, ਘੱਟ ਉਤਪਾਦਕਤਾ ਦੀਆਂ ਸ਼ਿਕਾਇਤਾਂ ਝੱਲਣੀਆਂ ਪੈ ਸਕਦੀਆਂ ਹਨ। ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਜੰਕ ਫੂਡ ਖਾਣ ਨਾਲ ਵੱਧ ਫੈਟ ਇਕੱਠੀ ਹੁੰਦੀ ਹੈ, ਇਸ ਨਾਲ ਇੰਸੂਲਿਨ ਪ੍ਰਤੀਰੋਧ ਹੋ ਸਕਦਾ ਹੈ।

ਇਸ ਦਾ ਇਕ ਪ੍ਰਮੁੱਖ ਕਾਰਨ ਲੋਕਾਂ ਦੀ ਅੱਜ ਦੀ ਜੀਵਨਸ਼ੈਲੀ ਹੈ। ਦੌੜਦੇ-ਭੱਜਦੇ ਅਤੇ ਤੇਜ਼ ਰਫਤਾਰ ਜੀਵਨ ਕਾਰਨ ਅਕਸਰ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਅਤੇ ਦਿਨ ਦੇ ਬਾਕੀ ਸਮੇਂ ਗੈਰ ਸਿਹਤਮੰਦ ਅਤੇ ਫਟਾਫਟ ਵਾਲਾ ਭੋਜਨ ਖਾਂਦੇ ਹਨ। ਉਨ੍ਹਾਂ ਕਿਹਾ ਕਿ ਕੰਮ ਦੌਰਾਨ ਜੰਕ ਫੂਡ (ਟ੍ਰਾਂਸ ਫੈਟਲ ਵਾਲੀ ਰਿਫਾਇੰਡ ਕਾਰਬਨਸ’ ਦੀ ਥਾਂ ਫਾਸਟ ਫੂਡ (ਫਲ, ਦੁੱਧ, ਦਹੀਂ, ਸਲਾਦ, ਡ੍ਰਾਈਫੂਟਸ, ਸੱਤੂ, ਨਿੰਬੂ ਪਾਣੀ, ਗੰਨੇ ਦਾ ਰਸ ਜਾਂ ਸ਼ਹਿਦ) ਲੈਣਾ ਚਾਹੀਦਾ ਹੈ। ਲੋਕਾਂ ਨੂੰ ਕੈਫੇਟੇਰੀਆ ਜਾਂ ਵਰਕਪਲੇਸ ’ਚ ਫਲ ਅਤੇ ਸਬਜ਼ੀਆਂ ਸਟਾਕ ਕਰਨਾ, ਮਠਿਆਈ ਦੀ ਥਾਂ ਫਲ ’ਤੇ ਵੱਧ ਜ਼ੋਰ ਦੇਣਾ। ਡਾ. ਅਗਰਵਾਲ ਨੇ ਕਿਹਾ ਕਿ ਕਿਸੇ ਨੂੰ ਵੀ ਲੋੜ ਤੋਂ ਵੱਧ ਭੋਜਨ ਨਹੀਂ ਕਰਨਾ ਚਾਹੀਦਾ। ਟੇਸਟ ਬਡਸ ਸਿਰਫ ਜੀਭ ਦੇ ਸਿਰੇ ਅਤੇ ਕਿਨਾਰੇ ’ਤੇ ਹੁੰਦੀਆਂ ਹਨ। ਜੇ ਤੁਸੀਂ ਛੇਤੀ-ਛੇਤੀ ਭੋਜਨ ਖਾਂਦੇ ਹੋ ਤਾਂ ਦਿਮਾਗ ਨੂੰ ਸੰਕੇਤ ਨਹੀਂ ਮਿਲਣਗੇ। ਖਾਣਾ ਹੌਲੀ-ਹੌਲੀ ਖਾਣ ਨਾਲ ਦਿਮਾਗ ਨੂੰ ਸੰਕੇਤ ਮਿਲਦਾ ਹੈ, ਜਦੋਂ ਪੇਟ 100 ਫੀਸਦੀ ਭਰਿਆ ਹੁੰਦਾ ਹੈ। ਇਸ ਤਰ੍ਹਾਂ ਕੋਈ ਕਿੰਨਾ ਖਾ ਸਕਦਾ ਹੈ, ਇਹ ਪੇਟ ’ਤੇ ਨਿਰਭਰ ਕਰਦਾ ਹੈ।

ਡਾ. ਅਗਰਵਾਲ ਦੇ ਕੁਝ ਸੁਝਾਅ

* ਘੱਟ ਖਾਓ ਅਤੇ ਹੌਲੀ-ਹੌਲੀ ਖਾ ਕੇ ਆਪਣੇ ਭੋਜਨ ਦਾ ਆਨੰਦ ਮਾਣੋ।

* ਆਪਣੀ ਅੱਧੀ ਥਾਲੀ ਫਲ ਅਤੇ ਸਬਜ਼ੀਆਂ ਨਾਲ ਭਰੋ।

* ਤੁਹਾਡੀ ਥਾਲੀ ’ਚ ਘੱਟ ਤੋਂ ਘੱਟ ਅੱਧਾ ਅਨਾਜ ਸਾਬਤ ਹੋਣਾ ਚਾਹੀਦਾ ਹੈ।

* ਟ੍ਰਾਂਸ ਫੈਟ ਅਤੇ ਚੀਨੀ ਦੀ ਵੱਧ ਮਾਤਰਾ ਵਾਲੀਆਂ ਚੀਜ਼ਾਂ ਨਾ ਖਾਓ।

* ਸਿਹਤਮੰਦ ਫੈਟ ਚੋਣ। ਫੈਟ ਰਹਿਤ ਜਾਂ ਘੱਟ ਫੈਟ ਵਾਲਾ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਵਰਤੋਂ ਕਰੋ।

* ਖੂਬ ਪਾਣੀ ਪੀਓ, ਜ਼ਿਆਦਾ ਮਿੱਠੇ ਵਾਲਾ ਤਰਲ ਪਦਾਰਥ ਪੀਣ ਤੋਂ ਬਚੋ।