ਸਿਲਸਿਲੇਵਾਰ ਬੰਬ ਧਮਾਕਿਆਂ ਦਾ ਦੋਸ਼ੀ ਜਲੀਸ ਅੰਸਾਰੀ ਮੁੰਬਈ ਤੋਂ ਗਾਇਬ

01/16/2020 11:43:09 PM

ਨਵੀਂ ਦਿੱਲੀ — ਦੇਸ਼ ਭਰ 'ਚ ਕਈ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲਿਆਂ 'ਚ ਦੋਸ਼ੀ ਡਾ. ਜਲੀਸ ਅੰਸਾਰੂ ਵੀਰਵਾਰ ਸਵੇਰ ਤੋਂ ਗਾਇਬ ਹੈ। ਅੱਤਵਾਦੀ ਜਲੀਤ ਅੰਸਾਰੀ ਪਿਛਲੇ ਮਹੀਨੇ ਪੈਰੋਲ 'ਤੇ ਅਜਮੇਰ ਦੀ ਜੇਲ ਤੋਂ ਬਾਹਰ ਆਇਆ ਸੀ। ਉਸ 'ਤੇ 50 ਤੋਂ ਜ਼ਿਆਦਾ ਸੀਰੀਅਲ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਉਹ ਮੁੰਬਈ ਤੋਂ ਲਾਪਤਾ ਹੈ।

ਸ਼ੁੱਕਰਵਾਰ ਨੂੰ ਅੱਤਵਾਦੀ ਡਾ. ਜਲੀਸ ਅੰਸਾਰੀ ਦੀ ਪੈਰੋਲ ਮਿਆਦ ਖਤਮ ਹੋ ਰਹੀ ਹੈ ਅਤੇ ਉਸ ਨੂੰ ਅਜਮੇਰ ਜੇਲ ਪਹੁੰਚਣਾ ਹੈ ਪਰ ਉਸ ਤੋਂ ਪਹਿਲਾਂ ਵੀਰਵਾਰ ਸਵੇਰੇ 5 ਵਜੇ ਤੋਂ ਉਹ ਲਾਪਤਾ ਹੈ। ਉਹ ਅਜਮੇਰ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ । ਅੱਤਵਾਦੀ ਜਲੀਸ ਅੰਸਾਰੀ ਨੂੰ ਅਜਮੇਰ ਬੰਬ ਧਮਾਕਾ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

50 ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਅੱਤਵਾਦੀ ਜਲੀਸ ਅੰਸਾਰੀ ਦੇ ਗਾਇਬ ਹੋਣ ਦੀ ਮੁੰਬਈ ਦੇ ਅਗ੍ਰੀਪਾਡਾ ਪੁਲਸ ਸਟੇਸ਼ਨ 'ਚ ਸਿਖਾਇਤ ਦਰਜ ਕਰਵਾਈ ਗਈ ਹੈ। ਜਲੀਸ ਅੰਸਾਰੀ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨਾਲ ਜੁੜਿਆ ਸੀ। ਉਸ ਦੇ ਗਾਇਬ ਹੋਣ ਦੀ ਜਾਣਕਾਰੀ ਤੋਂ ਬਾਅਦ ਮਹਾਰਾਸ਼ਟਰ ਏ.ਟੀ.ਐੱਸ., ਮੁੰਬਈ ਕ੍ਰਾਇਮ ਬ੍ਰਾਂਚ ਸਣੇ ਹੋਰ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।

Inder Prajapati

This news is Content Editor Inder Prajapati