ALERT : ਲਾਕਡਾਊਨ ਖੁੱਲ੍ਹਣ 'ਤੇ ਸੌਖਾ ਨਹੀਂ ਹੋਵੇਗਾ ਸਫਰ, ਲਾਗੂ ਹੋਣ ਜਾ ਰਹੇ ਨੇ ਇਹ ਨਿਯਮ

04/07/2020 11:33:25 PM

ਨਵੀਂ ਦਿੱਲੀ : ਹੁਣ ਲਾਕਡਾਊਨ ਖੁੱਲ੍ਹਣ 'ਤੇ ਜਦੋਂ ਤੁਸੀਂ ਟਰੇਨ ਵਿਚ ਸਫਰ ਕਰਨ ਲਈ ਨਿਕਲੋਗੇ ਤਾਂ ਯਾਤਰਾ ਦੀ ਤਿਆਰੀ ਤੋਂ ਲੈ ਕੇ ਟਾਈਮ ਤੱਕ ਵੀ ਤੁਹਾਨੂੰ ਪਹਿਲਾਂ ਵਰਗਾ ਨਹੀਂ ਲੱਗੇਗਾ। ਬਹੁਤ ਸਾਰੇ ਨਿਯਮਾਂ ਦੀ ਤੁਹਾਨੂੰ ਪਾਲਣਾ ਕਰਨੀ ਹੋਵੇਗੀ, ਕਈ ਤਰ੍ਹਾਂ ਦੇ ਟੈਸਟ ਤੋਂ ਲੰਘਣਾ ਹੋਵੇਗਾ। ਇਸ ਤਰ੍ਹਾਂ ਦੀ ਹੋ ਸਕਦੀ ਹੈ ਹੁਣ 'ਲਾਈਫ ਇਨ ਟਰੇਨ'.....

ਮਾਸਕ ਲਾਜ਼ਮੀ
ਰਿਪੋਰਟਾਂ ਮੁਤਾਬਕ, ਰੇਲਵੇ ਇਸ ਸਮੇਂ ਆਮਦਨੀ ਬਾਰੇ ਨਹੀਂ ਸਗੋਂ ਮੁਸਾਫਰਾਂ ਦੀ ਸੁਰੱਖਿਆ ਬਾਰੇ ਸੋਚ ਰਿਹਾ ਹੈ। ਇਹ ਯਕੀਨੀ ਕਰਨਾ ਜ਼ਰੂਰੀ ਹੈ ਕਿ ਕੋਰੋਨਾ ਹੋਰ ਅੱਗੇ ਨਾ ਫੈਲੇ। ਲਾਕਡਾਊਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਬਿਨਾਂ ਮਾਸਕ ਦੇ ਯਾਤਰਾ ਨਾ ਕਰਨ, ਉਨ੍ਹਾਂ ਦੀ ਸਿਹਤ ਨੂੰ ਵੱਡਾ ਖਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ-  ਹਵਾਈ ਯਾਤਰਾ ਬੰਦ ਹੋਣ ਨਾਲ ਇੰਨੇ ਕਰੋੜ ਲੋਕਾਂ ਦੀ ਖਤਮ ਹੋ ਜਾਵੇਗੀ ਰੋਜ਼ੀ-ਰੋਟੀ ► ਕੀ ਮੱਛਰ ਦੇ ਕੱਟਣ ਨਾਲ ਫੈਲ ਸਕਦੈ ਕੋਰੋਨਾ ਵਾਇਰਸ? ਜਾਣੋ WHO ਨੇ ਕੀ ਕਿਹਾ

ਤੰਦਰੁਸਤ ਨਹੀਂ, ਤਾਂ ਯਾਤਰਾ ਨਹੀਂ
ਤੁਹਾਡੀ ਸਿਹਤ ਠੀਕ ਹੋਵੇਗੀ ਤਾਂ ਹੀ ਤੁਸੀਂ ਰੇਲ ਯਾਤਰਾ ਕਰ ਸਕੋਗੇ। ਇਕ ਅਧਿਕਾਰੀ ਨੇ ਕਿਹਾ ਕਿ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਕੇ ਯਾਤਰੀਆਂ ਦੀ ਸਿਹਤ ਦੀ ਜਾਂਚ ਕਰਨਾ ਰੇਲਵੇ ਦਾ ਵਿਚਾਰ ਹੈ। ਜੇਕਰ ਕੋਈ ਯਾਤਰੀ ਤੰਦਰੁਸਤ ਨਹੀਂ ਪਾਇਆ ਜਾਂਦਾ ਤਾਂ ਉਸ ਨੂੰ ਰੇਲ ਗੱਡੀ ਵਿਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਹਰ ਯਾਤਰੀ ਦੀ ਥਰਮਲ ਸਕ੍ਰੀਨਿੰਗ
ਏਅਰਪੋਰਟ ਦੀ ਤਰ੍ਹਾਂ ਹਰ ਯਾਤਰੀ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯਾਤਰੀਆਂ ਦੀ ਸਿਹਤ ਦੀ ਜਾਂਚ ਕਰਨ ਲਈ ਕਈ ਹੋਰ ਬਦਲਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਕੋਰੋਨਾ ਹੋਟਸਪਾਟ ਹੈ ਤਾਂ ਨਹੀਂ ਰੁਕੇਗੀ ਟਰੇਨ
ਲਾਕਡਾਊਨ ਖਤਮ ਹੋਣ ਮਗਰੋਂ ਰੇਲਵੇ ਦੀ ਲਿਸਟ ਵਿਚ ਉਹ ਰੂਟ ਨਹੀਂ ਹੋਣਗੇ, ਜਿੱਥੇ ਕੋਰੋਨਾ ਦਾ ਕੋਈ ਮਰੀਜ਼ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਯਾਤਰਾ ਦੀ ਪਲਾਨਿੰਗ ਇਸੇ ਹਿਸਾਬ ਨਾਲ ਕਰੋ। ਜੇਕਰ ਤੁਹਾਡੀ ਮੰਜ਼ਲ ਅਜਿਹੀ ਹੈ ਜਿਸ ਦੇ ਰਸਤੇ ਵਿਚ ਕੋਰੋਨਾ ਹੋਟਸਪਾਟ ਹੈ ਜਾਂ ਮੰਜ਼ਲ ਹੀ ਹੋਟਸਪਾਟ ਹੈ ਤਾਂ ਤੁਹਾਨੂੰ ਰੇਲਵੇ 'ਸੌਰੀ' ਹੀ ਕਹੇਗਾ। ਟਰੇਨ ਵਿਚ ਮਿਡਲ ਸੀਟ ਬੁੱਕ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਟੇਸ਼ਨ 'ਤੇ ਭੀੜ ਨੂੰ ਘੱਟ ਕਰਨ ਲਈ ਪਲੇਟਫਾਰਮ ਟਿਕਟ ਮਹਿੰਗੀ ਕਰਨ ਦੀ ਵੀ ਸਿਫਾਰਸ਼ ਹੈ। 

ਇਹ ਵੀ ਪੜ੍ਹੋ- USA ਦੇ ਇਕੱਲੇ ਨਿਊਯਾਰਕ ਸੂਬੇ 'ਚ ਹੀ 24 ਘੰਟੇ 'ਚ 731 ਹੋਰ ਮੌਤਾਂ  ► WHO ਦੀ ਇਸ ਗਲਤੀ ਕਾਰਨ ਫੈਲਿਆ ਕੋਰੋਨਾ? ਮੁਖੀ ਦੇ ਅਸਤੀਫੇ ਦੀ ਉੱਠੀ ਮੰਗ

ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਖਤਮ ਹੋਵੇਗਾ ਜਾਂ ਅੱਗੇ ਵਧੇਗਾ ਪਰ ਸਰਕਾਰ ਦੀ ਤਿਆਰੀ ਹੈ ਕਿ ਇਹ ਜਦੋਂ ਵੀ ਖਤਮ ਹੋਵੇ ਉਦੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਸੰਕਰਮਣ ਦੇ ਖਤਰੇ ਤੋਂ ਵੀ ਬਚਾਇਆ ਜਾਵੇ।

Sanjeev

This news is Content Editor Sanjeev