ਟੈਰਰ ਫੰਡਿੰਗ ਮਾਮਲੇ ’ਚ ਅਖੌਤੀ ਪੱਤਰਕਾਰ ਗ੍ਰਿਫਤਾਰ

07/21/2023 3:43:52 PM

ਜੰਮੂ/ਸ਼੍ਰੀਨਗਰ, (ਉਦੇ)- ਕਸ਼ਮੀਰ ’ਚ ਅੱਤਵਾਦੀਆਂ ਨੂੰ ਫੰਡਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਸ ਨੇ ਵੀਰਵਾਰ ਨੂੰ ਇਕ ਅਖੌਤੀ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪਹਿਲਾਂ ਵੀ ਇਸ ਮਾਮਲੇ ’ਚ 5 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। 

ਜਾਣਕਾਰੀ ਅਨੁਸਾਰ ਅਖੌਤੀ ਪੱਤਰਕਾਰ ਮੁਜਮਿਲ ਜ਼ਹੂਰ ਮਲਿਕ ਨਿਵਾਸੀ ਇੰਦਰਗਾਓਂ, ਪੱਟਨ ਨੂੰ ਟੈਰਰ ਫੰਡਿਗ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਟੈਰਰ ਫੰਡਿੰਗ ਲਈ ਆਈ ਰਾਸ਼ੀ ਨੂੰ ਆਪਣੇ ਬੈਂਕ ਖਾਤੇ ’ਚ ਪ੍ਰਾਪਤ ਕੀਤਾ। ਇਸ ਦੇ ਲਈ ਉਸ ਨੇ ਫਰਜ਼ੀ ਦਸਤਾਵੇਜਾਂ ਦੇ ਆਧਾਰ ’ਤੇ ਖਾਤਾ ਖੋਲ੍ਹਿਆ ਅਤੇ ਪਛਾਣ ਵੀ ਫਰਜ਼ੀ ਦੱਸੀ। ਪੁਲਸ ਨੇ ਫਰਜ਼ੀ ਪੱਤਰਕਾਰ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 13, 18, 40 ਯੂ. ਏ. ਪੀ. ਏ. ਅਤੇ 120-ਬੀ, 121, 124, 124ਏ ਦੇ ਤਹਿਤ ਨੌਗਾਮ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ।

Rakesh

This news is Content Editor Rakesh