JKNPP ਮੁਖੀ ਦੇ ਪੁੱਤਰ ਦਾ ਨਾਮ ਕਾਲੀ ਸੂਚੀ ਤੋਂ ਹਟਿਆ, PM ਤੋਂ ਮੁਆਫ਼ੀ ਤੋਂ ਬਾਅਦ ਮਿਲਿਆ ਵੀਜ਼ਾ

05/04/2023 3:42:56 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਜੇ.ਕੇ.ਐੱਨ.ਪੀ.ਪੀ.) ਦੇ ਸੰਸਥਾਪਕ ਭੀਮ ਸਿੰਘ ਦੇ ਪੁੱਤਰ ਨੂੰ ਲੰਡਨ ਵਿਚ ਪਿਛਲੇ ਸਾਲ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਦੇ ਮਾਮਲੇ 'ਚ ਕਾਲੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਨੂੰ ਆਪਣੀ ਮਾਂ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਐਮਰਜੈਂਸੀ ਵੀਜ਼ਾ ਜਾਰੀ ਕੀਤਾ ਗਿਆ ਹੈ। ਲੰਡਨ 'ਚ ਰਹਿੰਦੇ ਅੰਕਿਤ ਲਵ (39) ਨੇ ਲੰਡਨ 'ਚ ਪ੍ਰਦਰਸ਼ਨ 'ਚ ਹਿੱਸਾ ਲੈਣ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਮੰਗੀ ਸੀ। ਅੰਕਿਤ ਨੂੰ ਵੀਰਵਾਰ ਨੂੰ ਉਨ੍ਹਾਂ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਤਿੰਨ ਮਹੀਨੇ ਦਾ ਐਮਰਜੈਂਸੀ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਵੀਜ਼ੇ ਦੀ ਇਕ ਕਾਪੀ ਫੇਸਬੁੱਕ 'ਤੇ ਸਾਂਝੀ ਕੀਤੀ ਅਤੇ ਸੰਦੇ ਲਿਖਿਆ,''ਮੈਨੂੰ ਕਾਲੀ ਸੂਚੀ ਤੋਂ ਹਟਾਉਣ ਲਈ ਭਾਰਤ ਦਾ ਧੰਨਵਾਦ। ਮੈਂ ਆਪਣੀ ਮਾਂ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਜਾ ਸਕਦਾ ਹਾਂ।'' ਭੀਮ ਸਿੰਘ ਦੇ ਇਕਲੌਤੇ ਪੁੱਤਰ ਨੇ ਪਿਛਲੇ ਸਾਲ ਫਰਵਰੀ 'ਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਮੰਗੀ। ਪ੍ਰਦਰਸ਼ਨ ਤੋਂ ਬਾਅਦ ਹਾਈ ਕਮਿਸ਼ਨ ਨੇ ਉਨ੍ਹਾਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਸੀ।

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਅੰਕਿਤ ਨੇ ਕਿਹਾ ਕਿ ਉਨ੍ਹਾਂ ਨੂੰ ਫਰਵਰੀ 2022 ਦੇ ਪ੍ਰਦਰਸ਼ਨ ਦੌਰਾਨ ਹਾਈ ਕਮਿਸ਼ਨ 'ਤੇ ਆਂਡੇ ਅਤੇ ਪੱਥਰ ਸੁੱਟਣ 'ਤੇ ਅਫ਼ਸੋਸ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਚ ਦਖ਼ਲਅੰਦਾਜੀ ਦੀ ਅਪੀਲ ਕੀਤੀ ਤਾਂ ਇਕ ਉਹ ਇੱਥੇ ਆ ਸਕਣ ਅਤੇ ਆਪਣੀ ਮਾਂ ਜੈ ਮਾਲਾ (64) ਦੇ  ਅੰਤਿਮ ਸਰਕਾਰ 'ਚ ਹਿੱਸਾ ਲੈ ਸਕਣ। ਸੁਪਰੀਮ ਕੋਰਟ ਦੀ ਵਕੀਲ ਮਾਮਲਾ ਦਾ 26 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੰਕਿਤ ਨੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਅਤੇ ਮਾਂ ਦੀ ਮ੍ਰਿਤਕ ਦੇਹ ਨੂੰ ਉਦੋਂ ਤੱਕ ਸੁਰੱਖਿਅਤ ਰੱਖਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਭੀਮ ਸਿੰਘ ਦਾ 31 ਮਈ 2022 ਨੂੰ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਪਾਰਟੀ 'ਤੇ ਕੰਟਰੋਲ ਨੂੰ ਲੈ ਕੇ ਅੰਕਿਤ ਦੇ ਰਿਸ਼ਤੇਦਾਰਾਂ 'ਚ ਝਗੜ ਚੱਲ ਰਿਹਾ ਹੈ. ਅੰਕਿਤ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕਿਾ ਸੀ। ਅੰਕਿਤ ਅਨੁਸਾਰ, 14 ਫਰਵਰੀ 2022 ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਬ੍ਰਿਟਿਸ਼ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਭਾਰਤ ਵਿਚ ਉਸ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਸੀ।

DIsha

This news is Content Editor DIsha