ਕਾਂਗਰਸ ਨੇਤਾ ਸੈਫੂਦੀਨ ਸੋਜ਼ ਨੇ ਕਿਹਾ, 'ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜ਼ੀਹ ਆਜ਼ਾਦੀ ਹੈ'

06/22/2018 1:49:13 PM

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਕਾਂਗਰਸ ਪਾਰਟੀ ਦੇ ਨੇਤਾ ਸੈਫੂਦੀਨ ਸੋਜ਼ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਕਾਂਗਰਸ ਨੇਤਾ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜੀਹ ਆਜ਼ਾਦੀ ਪਾਉਣਾ ਹੈ, ਵਰਤਮਾਨ ਹਾਲਾਤਾਂ 'ਚ ਕਸ਼ਮੀਰ ਦੀ ਆਜ਼ਾਦੀ ਨਾਲ ਜੁੜੇ ਦੇਸ਼ਾਂ ਦੇ ਕਾਰਨ ਸੰਭਵ ਨਹੀਂ ਹਨ, ਪਰ ਇਹ ਜ਼ਰੂਰ ਹੈ ਕਿ ਕਸ਼ਮੀਰ ਦੇ ਲੋਕ ਪਾਕਿਸਤਾਨ ਨਾਲ ਇਸ ਦਾ ਫਿਊਜ਼ਨ ਨਹੀਂ ਕਰਨਾ ਚਾਹੁੰਦੇ ਹਨ।''


ਇਸ ਨਾਲ ਹੀ ਸੋਜ਼ ਨੇ ਕਿਹਾ, ''ਇਹ ਨਿੱਜੀ ਰੂਪ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਕਸ਼ਮੀਰ ਦੇ ਲੋਕਾਂ ਦੀ ਪਹਿਲੀ ਤਰਜੀਹ ਆਜ਼ਾਦੀ ਹੈ। ਕਸ਼ਮੀਰ ਨਾ ਭਾਰਤ ਨਾਲ ਰਹਿਣਾ ਚਾਹੁੰਦਾ ਹੈ ਅਤੇ ਨਾ ਹੀ ਪਾਕਿਸਤਾਨ ਨਾਲ ਫਿਊਜ਼ਨ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਲਈ ਸ਼ਾਂਤੀਪੂਰਨ ਮਾਹੌਲ ਦੀ ਸਥਾਪਨਾ ਹੋਣੀ ਜ਼ਰੂਰੀ ਹੈ। ਜਿਸ ਕਰਕੇ ਇਥੇ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ ਅਤੇ ਨਿੱਜੀ ਸਮਰੱਥਾ ਨਾਲ ਕਸ਼ਮੀਰ ਦੇ ਲੋਕਾਂ ਵੱਲੋਂ ਇਹ ਗੱਲ ਕਹਿ ਰਿਹਾ ਹਾਂ।''