ਜਿਓ ਫਾਈਬਰ ਦਾ ਖਾਸ ਪਲਾਨ, ਹੁਣ ਮਿਲੇਗਾ 1000GB ਡਾਟਾ ਤੇ ਫ੍ਰੀ ਕਾਲਿੰਗ

03/14/2020 10:56:34 PM

ਨਵੀਂ ਦਿੱਲੀ (ਏਜੰਸੀ)- ਰਿਲੀਇੰਸ ਜਿਓ ਨੇ ਪਿਛਲੇ ਸਾਲ ਜਿਓਫਾਈਬਰ ਦੇ ਨਾਲ ਬ੍ਰਾਂਡਬੈਂਡ ਸੈਗਮੇਂਟ ਵਿਚ ਐਂਟਰੀ ਕੀਤੀ ਹੈ। ਜਿਓਫਾਈਬਰ ਦਾ ਇਹ ਪਲਾਨ 199 ਰੁਪਏ ਦਾ ਹੈ। ਇਹ ਵੀਕਲੀ ਪਲਾਨ ਹੈ। ਇਸ ਪਲਾਨ ਵਿਚ ਯੂਜ਼ਰਸ ਨੂੰ 199 ਰੁਪਏ ਅਤੇ ਜੀ.ਐਸ.ਟੀ. ਦੇਣੀ ਪੈਂਦੀ ਹੈ। ਜਿਓਫਾਈਬਰ ਦੇ ਇਸ ਵੀਕਲੀ ਪਲਾਨ ਵਿਚ ਬੇਸਿਕ ਬ੍ਰਾਂਡਬੈਂਡ ਪਲਾਨਸ ਤੋਂ ਕਿਤੇ ਜ਼ਿਾਦਾ ਬੈਨੇਫਿਟ ਯੂਜ਼ਰਸ ਨੂੰ ਮਿਲਦੇ ਹਨ। 

ਇਸ ਪਲਾਨ ਵਿਚ ਯੂਜ਼ਰਸ ਨੂੰ ਮਿਲੇਗਾ 1000GB ਡਾਟਾ
199 ਰੁਪਏ ਵਾਲਾ ਇਹ ਪੈਕ ਪਹਿਲਾਂ ਸਪੋਰਟਿੰਗ ਪੈਕ ਦੇ ਰੂਪ ਵਿਚ ਆਉਂਦਾ ਸੀ ਤਾਂ ਜੋ ਬੇਸਿਕ ਪਲਾਨ ਦਾ ਡਾਟਾ ਖਤਮ ਹੋ ਜਾਵੇ ਤਾਂ ਯੂਜ਼ਰਸ ਇਸ ਦੀ ਮਦਦ ਨਾਲ ਬ੍ਰਾਡਬੈਂਡ ਸਰਵਿਸ ਦੀ ਵਰਤੋਂ ਕਰ ਸਕਣ। ਬਾਅਦ ਵਿਚ ਜਿਓਫਾਈਬਰ ਨੇ 199 ਰੁਪਏ ਵਾਲੇ ਪਲਾਨ ਨੂੰ ਸਟੈਂਡਅਲੋਨ ਪਲਾਨ ਵਿਚ ਬਦਲ ਦਿੱਤਾ। 199 ਰੁਪਏ ਵਾਲਾ ਇਹ ਪੈਕ ਜੀ.ਐਸ.ਟੀ. ਜੋੜਣ ਤੋਂ ਬਾਅਦ 234.82 ਰੁਪਏ ਦਾ ਪੈਂਦਾ ਹੈ, ਇਸ ਪਲਾਨ ਵਿਚ ਯੂਜ਼ਰਸ ਨੂੰ 1000GB (1ਟੀਬੀ) ਹਾਈ ਸਪੀਡ ਡਾਟਾ ਮਿਲਦਾ ਹੈ। ਇਹ ਡਾਟਾ 100 Mbps ਦੀ ਸਪੀਡ 'ਤੇ ਮਿਲਦਾ ਹੈ। ਜੇਕਰ ਯੂਜ਼ਰ ਦਾ 1000GB ਡਾਟਾ ਖਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ 1Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਮਿਲਦਾ ਰਹਿੰਦਾ ਹੈ। ਜਿਨ੍ਹਾਂ ਯੂਜ਼ਰਸ ਨੂੰ ਡਾਟਾ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ, ਇਹ ਪਲਾਨ ਉਨ੍ਹਾਂ ਦੇ ਕਾਫੀ ਕੰਮ ਆ ਸਕਦਾ ਹੈ।

ਫ੍ਰੀ ਵਾਇਸ ਕਾਲਿੰਗ ਦਾ ਫਾਇਦਾ
ਜਿਓਫਾਈਬਰ ਦੇ ਇਸ 199 ਰੁਪਏ ਵਾਲੇ ਕੋਂਬੋ ਪਲਾਨ ਵਿਚ ਯੂਜ਼ਰਸ ਨੂੰ ਅਨਲਿਮਟਿਡ ਵਾਈਸ ਕਾਲਿੰਗ ਦਾ ਵੀ ਫਾਇਦਾ ਮਿਲਦਾ ਹੈ। ਜਿਓ ਨੇ ਜਿਓਫਾਈਬਰ ਦੇ ਤਹਿਤ 4 ਹੋਰ ਕੈਟੇਗਰੀ ਜੋੜੀਆਂ ਹਨ। ਹੁਣ ਜਿਓਫਾਈਬਰ ਦੇ ਪਲਾਨ 199 ਰੁਪਏ ਤੋਂ ਸ਼ੁਰੂ ਹੁੰਦੇ ਹਨ ਅਤੇ 1,01,988 ਰੁਪਏ ਤੱਕ ਜਾਂਦੇ ਹਨ। ਉਥੇ ਹੀ, ਜਿਓਫਾਈਬਰ ਦਾ ਮੰਥਲੀ ਪਲਾਨ 699 ਰੁਪਏ ਤੋਂ ਸ਼ੁਰੂ ਹੁੰਦਾ ਹੈ ਅਤੇ 8499 ਰੁਪਏ ਤੱਕ ਜਾਂਦਾ ਹੈ।

Sunny Mehra

This news is Content Editor Sunny Mehra