ਜਿਸ ਜ਼ਿਗਾਨਾ ਪਿਸਟਲ ਨਾਲ ਅਤੀਕ ਅਹਿਮਦ ਨੂੰ ਮਾਰਿਆ, ਉਸੇ ਨਾਲ ਸਿੱਧੂ ਮੂਸੇਵਾਲਾ ਦਾ ਕੀਤਾ ਸੀ ਕਤਲ

04/16/2023 10:39:06 PM

ਪ੍ਰਯਾਗਰਾਜ (ਇੰਟ.)-ਮਾਫ਼ੀਆ ਡਾਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਹੱਤਿਆਕਾਂਡ ਨੇ ਪੂਰੇ ਯੂ. ਪੀ. ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹੱਤਿਆਕਾਂਡ ’ਚ ਵਰਤੀ ਗਈ ਜਿਗਾਨਾ ਮੇਡ ਪਿਸਟਲ ਦੀ ਭਾਰਤ ’ਚ ਵਿਕਰੀ ਨਹੀਂ ਹੁੰਦੀ ਹੈ। ਨਾ ਹੀ ਇਸ ਦਾ ਲਾਇਸੈਂਸ ਕਿਸੇ ਨੂੰ ਮਿਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਿਸਟਲ ਨਾਲ ਹੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਵੀ ਕਤਲ ਕੀਤਾ ਗਿਆ ਸੀ। ਜਿਗਾਨਾ ਮੇਡ ਪਿਸਟਲ ਦਾ ਨਿਰਮਾਣ ਤੁਰਕੀ ’ਚ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਨਵਜੋਤ ਸਿੱਧੂ ਦੇ ਘਰ ਦੀ ਛੱਤ ’ਤੇ ਦਿਖਿਆ ਸ਼ੱਕੀ ਵਿਅਕਤੀ, ਟਵੀਟ ਕਰਕੇ ਕਹੀ ਇਹ ਗੱਲ

ਤੁਰਕੀ ਮੇਡ ਇਸ ਪਿਸਟਲ ਨੂੰ ਕ੍ਰਾਸ ਬਾਰਡਰ ਰਾਹੀਂ ਗ਼ੈਰ-ਕਾਨੂੰਨੀ ਤਰੀਕੇ ਭਾਰਤ ਲਿਆਂਦਾ ਜਾਂਦਾ ਹੈ। ਸੂਤਰਾਂ ਮੁਤਾਬਕ ਭਾਰਤ ’ਚ ਇਸ ਦੀ ਸਪਲਾਈ ਡਰੋਨ ਨਾਲ ਕ੍ਰਾਸ ਬਾਰਡਰ ਤੋਂ ਪਾਕਿਸਤਾਨ ਦੇ ਜ਼ਰੀਏ ਹੁੰਦੀ ਹੈ। ਇਸ ਪਿਸਟਲ ਦੀ ਕੀਮਤ ਲੱਗਭਗ 4 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਪੂਰੀ ਤਰ੍ਹਾਂ ਆਟੋਮੈਟਿਕ ਪਿਸਟਲ ਹੁੰਦਾ ਹੈ। ਇਕ ਵਾਰ ਇਸ ਦਾ ‘ਘੋੜਾ ਚੜ੍ਹ’ ਗਿਆ ਤਾਂ ਪੂਰੀ ਦੀ ਪੂਰੀ ਮੈਗਜ਼ੀਨ ਖਾਲੀ ਹੋ ਜਾਂਦੀ ਹੈ, ਬਸ ਟ੍ਰਿਗਰ ’ਤੇ ਉਂਗਲ ਰੱਖਣੀ ਪੈਂਦੀ ਹੈ। ਇਹੀ ਵਜ੍ਹਾ ਹੈ ਕਿ ਅਤੀਕ ਅਤੇ ਉਸ ਦੇ ਭਰਾ ਦੇ ਕਤਲ ’ਚ ਇਸ ਪਿਸਟਲ ਦੀ ਵਰਤੋਂ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : CBI ਹੈੱਡਕੁਆਰਟਰ ’ਚੋਂ ਬਾਹਰ ਨਿਕਲੇ ਕੇਜਰੀਵਾਲ, 9 ਘੰਟੇ ਤਕ ਹੋਈ ਪੁੱਛਗਿੱਛ

Manoj

This news is Content Editor Manoj