ਝਾਰਖੰਡ ਰੋਪਵੇਅ ਹਾਦਸੇ 'ਚ ਇਕ ਦੀ ਮੌਤ, 48 ਲੋਕ ਟਰਾਲੀਆਂ 'ਚ ਫਸੇ

04/11/2022 1:47:54 PM

ਦੇਵਘਰ (ਭਾਸ਼ਾ)- ਝਾਰਖੰਡ ਦੇ ਦੇਵਘਰ ਜ਼ਿਲ੍ਹੇ 'ਚ ਬਾਬਾ ਬੈਦਿਆਨਾਥ ਮੰਦਰ ਨੇੜੇ ਤ੍ਰਿਕੁਟ ਪਹਾੜੀ 'ਤੇ 12 ਰੋਪਵੇਅ ਟਰਾਲੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 48 ਹੋਰ ਟਰਾਲੀਆਂ ਵਿਚ ਫਸ ਗਏ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਸ਼ਾਮ ਕਰੀਬ 4.30 ਵਜੇ ਵਾਪਰਿਆ, ਜਿਸ 'ਚ 10 ਸੈਲਾਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ 'ਚੋਂ ਇਕ ਦੀ ਦੇਰ ਰਾਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਦੇ 2 ਹੈਲੀਕਾਪਟਰ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਪਹੁੰਚੇ। ਦੇਵਘਰ ਦੇ ਡਿਪਟੀ ਕਮਿਸ਼ਨਰ (ਡੀਸੀ) ਮੰਜੂਨਾਥ ਭਜੰਤਰੀ ਨੇ ਦੱਸਿਆ,"ਸਾਰੇ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

Koo App
In Jharkhand, one woman died and four people were severely injured while many other devotees are still trapped in the Trikut ropeway accident in Deoghar district occurred on the occasion of Ramnavmi. Efforts to rescue a large number of devotees and passengers still trapped on the ropeway is being carried out by Army, Indian Air Force, NDRF jointly since morning.
View attached media content
- All India Radio News (@airnewsalerts) 11 Apr 2022

NDRF ਦੀ ਟੀਮ ਵੀ ਐਤਵਾਰ ਰਾਤ ਤੋਂ ਹੀ ਕੰਮ 'ਤੇ ਲੱਗੀ ਹੋਈ ਹੈ ਅਤੇ 11 ਲੋਕਾਂ ਨੂੰ ਉਸ ਨੇ ਕੱਢਿਆ ਹੈ। ਬਚਾਅ ਮੁਹਿੰਮ 'ਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ। ਘਟਨਾ 'ਚ 10 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਦੇਰ ਰਾਤ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਡੀ.ਸੀ. ਨੇ ਕਿਹਾ ਕਿ ਫਿਲਹਾਲ ਜ਼ਿਲ੍ਹੇ ਦਾ ਸਮੁੱਚਾ ਸਟਾਫ਼ ਫਸੇ ਲੋਕਾਂ ਨੂੰ ਕੱਢਣ 'ਚ ਲੱਗਾ ਹੋਇਆ ਹੈ ਅਤੇ ਬਚਾਅ ਕਾਰਜ ਖ਼ਤਮ ਹੋਣ ਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਹਾਦਸਾ ਤਕਨੀਕੀ ਨੁਕਸ ਕਾਰਨ ਵਾਪਰਿਆ ਹੈ। ਡੀ.ਸੀ. ਅਨੁਸਾਰ ਰੋਪਵੇਅ ਦਾ ਸੰਚਾਲਨ ਇਕ ਨਿੱਜੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਨੂੰ ਚਲਾ ਰਹੇ ਚਾਲਕ ਹਾਦਸੇ ਤੋਂ ਕੁਝ ਦੇਰ ਬਾਅਦ ਹੀ ਉੱਥੋਂ ਫਰਾਰ ਹੋ ਗਏ। ਝਾਰਖੰਡ ਸੈਰ-ਸਪਾਟਾ ਵਿਭਾਗ ਦੇ ਅਨੁਸਾਰ, ਇਹ ਰੋਪਵੇਅ ਬਾਬਾ ਬੈਦਿਆਨਾਥ ਮੰਦਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਇਹ 766 ਮੀਟਰ ਲੰਬਾ ਹੈ ਜਦੋਂ ਕਿ ਪਹਾੜੀ 392 ਮੀਟਰ ਉੱਚੀ ਹੈ।

DIsha

This news is Content Editor DIsha