ਝਾਰਖੰਡ 'ਚ ਅਪਰਾਧੀਆਂ ਨੇ ਮਾਂ-ਬੇਟੀ ਦਾ ਚਾਕੂ ਮਾਰ ਕੀਤਾ ਕਤਲ

06/04/2020 12:46:04 PM

ਦੇਵਘਰ- ਝਾਰਖੰਡ 'ਚ ਦੇਵਘਰ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ 'ਚ ਮਾਂ-ਬੇਟੀ ਦਾ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਕਚਿਹਰੀ ਰੋਡ ਸਥਿਤ ਗੋਪਾਲ ਪ੍ਰਸਾਦ ਸਾਹ ਦੇ ਘਰ ਪਰਿਵਾਰ ਦੇ ਸਾਰੇ ਮੈਂਬਰ ਬੁੱਧਵਾਰ ਰਾਤ ਸੁੱਤੇ ਹੋਏ ਸਨ, ਉਦੋਂ ਅਪਰਾਧੀਆਂ ਨੇ ਉਨ੍ਹਾਂ ਦੀ ਪਤਨੀ ਸੁਨੀਤਾ ਦੇਵੀ ਅਤੇ ਬੇਟੀ ਭਾਰਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਗੋਪਾਲ ਪ੍ਰਸਾਦ ਸਾਹ ਦਾ ਬੇਟਾ ਆਰੀਅਨ ਉਰਫ਼ ਵਿਸ਼ਾਲ ਗਾਇਬ ਹੈ। ਹਾਦਸੇ ਵਾਲੀ ਜਗ੍ਹਾ ਤੋਂ ਇਕ ਚਾਕੂ ਬਰਾਮਦ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਹੁਦਾ ਅਧਿਕਾਰੀ ਵਿਕਾਸ ਚੰਦਰ ਸ਼੍ਰੀਵਾਸਤਵ ਅਤੇ ਥਾਣਾ ਇੰਚਾਰਜ ਪ੍ਰਤਾਪ ਸਿੰਘ ਦਲਬਲ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਫੋਰੈਂਸਿਕ ਟੀਮ ਅਤੇ ਦੁਮਕਾ ਤੋਂ ਡੌਗ ਸਕਵਾਇਡ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪੁਲਸ ਅਹੁਦਾ ਅਧਿਕਾਰੀ ਨੇ ਕਿਹਾ ਕਿ ਹਾਲੇ ਇਸ ਮਾਮਲੇ 'ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਹਾਦਸੇ ਵਾਲੀ ਜਗ੍ਹਾ ਤੋਂ ਕਈ ਸਬੂਤ ਬਰਾਮਦ ਹੋਏ ਹਨ। ਜਲਦ ਹੀ ਮਾਮਲੇ ਦਾ ਖੁਲਾਸਾ ਕਰ ਲਿਆ ਜਾਵੇਗਾ।

DIsha

This news is Content Editor DIsha