ਜੈਸ਼ੰਕਰ ਨੇ ਕੈਨੇਡਾ ਨੂੰ ਦਿੱਤੀ ਜੰਮੂ-ਕਸ਼ਮੀਰ ਬਾਰੇ ''ਸਟੀਕ ਸਮਝ''

12/21/2019 12:53:31 AM

ਓਟਾਵਾ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਸ਼ਮੀਰ ਘਾਟੀ 'ਚ ਸੰਚਾਰ ਦੇ ਸਾਧਨਾਂ 'ਤੇ ਪਾਬੰਦੀ ਨੂੰ ਲੈ ਕੇ ਕੌਮਾਂਤਰੀ ਆਲੋਚਨਾ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕੀਤੇ ਜਾਣ ਅਤੇ ਚੋਟੀ ਦੇ ਸਿਆਸੀ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਮਗਰੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਮੋਦੀ ਸਰਕਾਰ ਦੇ ਕੰਮ-ਕਾਜ ਬਾਰੇ ਕੈਨੇਡਾ ਦੇ ਵਿਦੇਸ਼ ਮੰਤਰੀ ਫਰਾਸੁਆ ਫਿਲਿਪ ਸ਼ੈਂਪੇਨ ਨਾਲ ਚਰਚਾ ਕੀਤੀ।

ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕੈਨੇਡੀਆਈ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ, ''ਸਾਡੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਨ ਦੇ ਮਹੱਤਵ ਨੂੰ ਦਰਸਾਇਆ ਗਿਆ। ਸਰਹੱਦ ਪਾਰ ਅੱਤਵਾਦ ਸਮੇਤ ਅੱਤਵਾਦ ਦੀਆਂ ਚੌਣਤੀਆਂ 'ਚ ਚਰਚਾ ਕੀਤੀ ਗਈ। ਜੰਮੂ-ਕਸ਼ਮੀਰ ਨੂੰ ਲੈ ਕੇ ਇਕ ਸਟੀਕ ਸਮਝ ਪ੍ਰਦਾਨ ਕੀਤੀ।'' ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ। ਉਹ ਕੈਨੇਡਾ ਦੀ ਦੋ ਦਿਨਾ ਯਾਤਰਾ 'ਤੇ ਹਨ। ਡਾ. ਜੈਸ਼ੰਕਰ ਦੀ ਯਾਤਰਾ ਨਾਲ 2 ਦੇਸ਼ਾਂ ਵਿਚਾਲੇ ਸਬੰਧਾਂ 'ਚ ਸੁਧਾਰ ਦੀ ਉਮੀਦ ਹੈ।

 

Khushdeep Jassi

This news is Content Editor Khushdeep Jassi