ਭਾਰੀ ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਰਾਜਮਾਰਗ ਬੰਦ, ਯਾਤਰੀ ਫਸੇ

01/23/2019 1:09:43 PM

ਸ਼੍ਰੀਨਗਰ- ਭਾਰੀ ਬਰਫਬਾਰੀ ਕਾਰਨ 300 ਕਿਲੋਮੀਟਰ ਲੰਬਾ ਜੰਮੂ ਅਤੇ ਕਸ਼ਮੀਰ ਰਾਜਮਾਰਗ  (ਨੈਸ਼ਨਲ ਹਾਈਵੇਅ) ਤੀਸਰੇ ਦਿਨ ਵੀ ਬੰਦ ਰਿਹਾ। ਇਸ ਤੋਂ ਬਾਅਦ ਜਵਾਹਰ ਟਨਲ ਦੇ ਕੋਲ ਸੈਂਕੜੇ ਟਰੱਕ ਹਾਈਵੇਅ 'ਚ ਖੜੇ ਹੋ ਗਏ। ਹਾਈਵੇਅ ਬੰਦ ਹੋਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ। ਟ੍ਰੈਫਿਕ ਵਿਭਾਗ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਧਮਪੁਰ ਤੋਂ ਗੱਡੀਆਂ ਨੂੰ ਸ਼੍ਰੀਨਗਰ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ। ਰਸਤਾ ਬੰਦ ਹੋਣ ਕਾਰਨ ਜੰਮੂ ਬੱਸ ਅੱਡੇ 'ਤੇ ਯਾਤਰੀ ਫਸੇ ਹੋਏ ਹਨ। ਸ਼੍ਰੀਨਗਰ ਤੋਂ ਮਿਲੀ ਜਾਣਕਾਰੀ ਮੁਤਾਬਕ ਉੱਥੇ ਵੀ ਯਾਤਰੀ ਪਰੇਸ਼ਾਨ ਹੋ ਰਹੇ ਹਨ।

ਰਿਪੋਰਟ ਮੁਤਾਬਕ ਮੰਗਲਵਾਰ ਨੂੰ ਜਵਾਹਰ ਸੁਰੰਗ ਦੇ ਨੇੜੇ ਜਿੱਥੇ ਬਰਫਬਾਰੀ ਹੋਈ ਉਸ ਦੇ ਨੇੜੇ ਸੁਰੱਖਿਆ ਬਲਾਂ ਅਤੇ ਸੁਰੰਗ ਦੀ ਦੇਖ ਭਾਲ ਕਰਨ ਵਾਲੇ ਕਰਮਚਾਰੀਆਂ ਦੀਆਂ ਬੈਰਕਾਂ ਹਨ, ਖੁਸ਼ਕਿਸਮਤੀ ਨਾਲ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਬੁੱਧਵਾਰ ਨੂੰ ਮੌਸਮ ਸਾਫ  ਰਹੇਗਾ ਤਾਂ ਰਸਤਾ ਸਾਫ ਕਰਨ ਦੇ ਕੰਮ ਨੂੰ ਪੂਰਾ ਕੀਤਾ ਜਾ ਸਕਦਾ ਹੈ।

Iqbalkaur

This news is Content Editor Iqbalkaur