ਜੰਮੂ ਅਤੇ ਕਸ਼ਮੀਰ ਰਾਜਮਾਰਗ ''ਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਜਾਰੀ

02/02/2019 4:51:59 PM

ਸ਼੍ਰੀਨਗਰ- ਮੌਸਮ 'ਚ ਸੁਧਾਰ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਜੰਮੂ ਅਤੇ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਹੋਰ ਤੇਜ਼ ਕਰ ਦਿੱਤੀ ਹੈ। ਬਨਿਹਾਲ-ਰਾਮਬਣ ਮਾਰਗ ਦੇ ਕੋਲ ਕਈ ਵਾਰ ਜ਼ਮੀਨ ਖਿਸਕਣ ਦੀ ਘਟਨਾਵਾਂ ਦੇ ਕਾਰਨ ਵੀਰਵਾਰ ਤੋਂ ਇਹ ਰਾਜਮਾਰਗ ਆਵਾਜਾਈ ਦੇ ਲਈ ਬੰਦ ਹੈ।ਅਧਿਕਾਰੀਆਂ ਨੇ ਕਿਹਾ ਹੈ ਕਿ ''ਅਨੋਖੀ ਡਿੱਗਣ, ਡਿਗਡੋਲ ਅਤੇ ਪੰਥਿਆਲ ਸਮੇਤ ਕਈ ਸਥਾਨਾਂ 'ਤੇ ਰਾਤ ਨੂੰ ਫਿਰ ਜ਼ਮੀਨ ਖਿਸਕਣ ਲੱਗੀ। ਰਾਜਮਾਰਗ 'ਤੇ ਆਵਾਜਾਈ ਬਹਾਲ ਕਰਨ ਲਈ ਸੜਕਾਂ ਸਾਫ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ''

ਜੰਮੂ ਅਤੇ ਕਸ਼ਮੀਰ ਰਾਸ਼ਟਰੀ ਰਾਜਮਾਰਗ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆ ਨੂੰ ਜੋੜਨ ਵਾਲੀ ਸਿਰਫ ਇਕ ਸੜਕ ਹੈ। ਰਾਜਮਾਰਗ ਲਗਭਗ 270 ਕਿਲੋਮੀਟਰ ਲੰਬਾ ਹੈ। ਬਨਿਹਾਲ-ਰਾਮਬਣ ਦੇ ਕੋਲ ਕਈ ਸਥਾਨਾਂ 'ਤੇ ਜ਼ਮੀਨ ਖਿਸਕਣ ਕਾਰਨ ਇਹ ਵੀਰਵਾਰ ਤੋਂ ਆਵਾਜਾਈ ਦੇ ਲਈ ਬੰਦ ਹੈ, ਜਿਸ ਦੇ ਚਲਦਿਆਂ ਉੱਥੇ ਸੈਕੜੇ ਵਾਹਨਾਂ ਫਸੇ ਹੋਏ ਹਨ।

ਅਧਿਕਾਰੀ ਨੇ ਦੱਸਿਆ ਹੈ ਕਿ ਜਵਾਹਰ ਸੁਰੰਗ 'ਤੇ ਬਰਫ ਹਟਾਉਣ ਦਾ ਕੰਮ ਸ਼ੁੱਕਰਵਾਰ ਨੂੰ ਪੂਰਾ ਕਰ ਦਿੱਤਾ ਗਿਆ। ਇਸ ਦੇ ਕਾਰਨ ਪੈਟਰੋਲੀਅਮ ਉਤਪਾਦ ਨਾਲ ਭਰੇ 100 ਤੋਂ ਜ਼ਿਆਦਾ ਟੈਕਰਾਂ ਦੇ ਅੱਗੇ ਜਾਣ ਦਾ ਰਸਤਾ ਸਾਫ ਹੋ ਗਿਆ, ਜੋ ਕਸ਼ਮੀਰ ਜਾਣ ਵਾਲੇ ਮਾਰਗ 'ਚ ਫਸੇ ਹੋਏ ਸੀ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ,''ਸੂਬੇ ਭਰ 'ਚ 5 ਫਰਵਰੀ (ਸ਼ਾਮ) ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 9 ਫਰਵਰੀ ਤੱਕ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Iqbalkaur

This news is Content Editor Iqbalkaur