ਜੰਮੂ-ਕਸ਼ਮੀਰ: ਨੌਜਵਾਨ ਇੰਜੀਨੀਅਰ ਵਲੋਂ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਨਵੀਆਂ ਤਕਨੀਕਾਂ ਦਾ ਪ੍ਰਯੋਗ

08/26/2020 2:08:02 PM

ਸ਼੍ਰੀਨਗਰ- ਜੰਮੂ 'ਚ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਟੈਕਨਾਲੋਜੀ (SKUAST) 'ਚ ਇਕ ਨੌਜਵਾਨ ਖੇਤੀਬਾੜੀ ਇੰਜੀਨੀਅਰ ਖੇਤੀ ਦੇ ਖੇਤਰ 'ਚ ਨਵੀਂ ਤਕਨੀਕ ਨਾਲ ਪ੍ਰਯੋਗ ਕਰ ਰਿਹਾ ਹੈ। ਡਾ. ਮੁਹੰਮਦ ਮੁਜ਼ਾਮਿਲ, SKUAST ਦੇ ਟੈਸਟ ਲੈਬ ਸੈਂਟਰ 'ਚ ਇਕ ਸਹਾਇਕ ਪ੍ਰੋਫ਼ੈਸਰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਜ਼ਮੀਨ ਲਈ ਉੱਚਿਤ ਖੇਤੀਬਾੜੀ ਯੰਤਰਾਂ ਦਾ ਵਿਕਾਸ ਅਤੇ ਪ੍ਰੀਖਣ ਕਰ ਕੇ ਸੰਸਥਾ ਦੇ ਟੈਸਟ ਲੈਬ ਸੈਂਟਰ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮੁਜ਼ਾਮਿਲ ਦੱਸਦੇ ਹਨ,''ਕਸ਼ਮੀਰ 'ਚ ਖੇਤਰ ਵੱਖ-ਵੱਖ ਹਨ। ਅਸੀਂ ਬਹੁਤ ਵੱਡੇ ਯੰਤਰ ਦੀ ਵਰਤੋਂ ਨਹੀਂ ਕਰ ਸਕਦੇ ਹਾਂ। ਆਪਣੀਆਂ ਪ੍ਰਯੋਗਸ਼ਾਲਾਵਾਂ 'ਚ, ਅਸੀਂ ਨਿਰਮਾਣ ਕਰਦੇ ਹਾਂ, ਨਾਲ ਹੀ ਇੱਥੇ ਆਉਣ ਵਾਲੀ ਨਵੀਂ ਤਕਨੀਕ ਦਾ ਪ੍ਰੀਖਣ ਕਰਦੇ ਹਾਂ ਤਾਂ ਕਿ ਇਸ ਦਾ ਉਪਯੋਗ ਹੋ ਸਕੇ। ਮੇਰਾ ਮੰਨਣਾ ਹੈ ਕਿ ਛੋਟੇ ਯੰਤਰ ਮਦਦ ਕਰ ਸਕਦੇ ਹਨ।''

ਨੌਜਵਾਨ ਖੇਤੀਬਾੜੀ ਇੰਜੀਨੀਅਰ ਅਤੇ ਵਿਗਿਆਨੀ ਨੇ ਕਿਹਾ,''ਖੇਤੀਬਾੜੀ ਸਾਡੀ ਕੁਦਰਤ ਦੀ ਰੀੜ੍ਹ ਹੈ ਅਤੇ ਜੇਕਰ ਅਸੀਂ ਖੇਤੀਬਾੜੀ ਦਾ ਸਮਰਥਨ ਕਰ ਰਹੇ ਤਾਂ ਅਸੀਂ ਰਾਸ਼ਟਰ ਦੇ ਵਿਕਾਸ 'ਚ ਯੋਗਦਾਨ ਦੇ ਰਹੇ ਹਾਂ।'' ਡਾ. ਮੁਜ਼ਾਮਿਲ ਨੇ ਕਿਹਾ,''ਮੇਰੀ ਸਕੂਲੀ ਸਿੱਖਿਆ ਤੋਂ ਬਾਅਦ, ਮੈਂ ਅਖਿਲ ਭਾਰਤੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ (ਏ.ਆਈ.ਈ.ਈ.ਈ.) ਲਈ ਦਾਖ਼ਲਾ ਲਿਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ.ਆਈ.ਟੀ.) 'ਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕੀਤਾ ਪਰ ਮੈਨੂੰ ਨਵੇਂ ਕੋਰਸ ਬਾਰੇ ਪਤਾ ਲੱਗਾ, ਜੋ SKUAST ਖੇਤੀਬਾੜੀ ਇੰਜੀਨੀਅਰਿੰਗ 'ਚ ਪੇਸ਼ ਕਰ ਰਿਹਾ ਸੀ। ਮੇਰੇ ਲਈ ਇਹ ਕਈ ਵੱਖ-ਵੱਖ ਧਾਰਾਵਾਂ ਦਾ ਸੁਮੇਲ ਸੀ ਅਤੇ ਮੈਨੂੰ ਇਕ ਛੱਤ ਹੇਠਾਂ ਸਿਵਲ ਅਤੇ ਮੈਕੈਨੀਕਲ ਇੰਜੀਨੀਅਰ ਦਾ ਅਧਿਐਨ ਕਰਨ ਲਈ ਮਿਲਿਆ।''

DIsha

This news is Content Editor DIsha