ਜੰਮੂ-ਕਸ਼ਮੀਰ ਲਈ ਆਰਥਿਕ ਪੈਕੇਜ ਦਾ ਐਲਾਨ, ਇਕ ਸਾਲ ਤੱਕ ਬਿਜਲੀ-ਪਾਣੀ ਬਿੱਲ ''ਚ 50 ਫੀਸਦੀ ਦੀ ਛੋਟ

09/19/2020 12:47:52 PM

ਜੰਮੂ-ਕਸ਼ਮੀਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਅੱਗੇ ਲਿਜਾਉਂਦੇ ਹੋਏ ਸ਼ਨੀਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੂਬੇ ਲਈ 1,350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉੱਪ ਰਾਜਪਾਲ ਨੇ ਸ਼ਨੀਵਾਰ ਨੂੰ ਕਿਹਾ,''ਮੈਨੂੰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਾਰੋਬਾਰੀਆਂ ਲਈ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਕਾਰੋਬਾਰੀਆਂ ਨੂੰ ਸਹੂਲਤ ਦੇਣ ਲਈ ਸਾਡੇ ਵਲੋਂ ਕੀਤੇ ਗਏ ਆਤਮ ਨਿਰਭਰ ਭਾਰਤ ਅਤੇ ਹੋਰ ਉਪਾਵਾਂ ਦੇ ਲਾਭਾਂ ਦੇ ਅਧੀਨ ਹਨ।'' ਇਸ ਤੋਂ ਇਲਾਵਾ ਉੱਪ ਰਾਜਪਾਲ ਨੇ ਬਿਜਲੀ-ਪਾਣੀ ਦੇ ਬਿੱਲਾਂ 'ਤੇ ਇਕ ਸਾਲ ਤੱਕ 50 ਫੀਸਦੀ ਛੋਟ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ,''ਬਿਜਲੀ ਅਤੇ ਆਪਣੀ ਦੇ ਬਿੱਲ 'ਚ ਇਕ ਸਾਲ ਤੱਕ ਲਈ 50 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਸਾਰੇ ਕਰਜਧਾਰਕਾਂ ਦੇ ਮਾਮਲੇ 'ਚ ਮਾਰਚ 2021 ਤੱਕ ਸਟੈਂਪ ਡਿਊਟੀ 'ਚ ਛੋਟ ਦਿੱਤੀ ਗਈ ਹੈ। ਚੰਗੇ ਮੁੱਲ ਤੈਅ ਮੁੜ ਭੁਗਤਾਨ ਵਿਕਲਪਾਂ ਨਾਲ ਸੈਰ-ਸਪਾਟਾ ਖੇਤਰ 'ਚ ਲੋਕਾਂ ਨੂੰ ਵਿੱਤੀ ਮਦਦ ਲਈ ਜੰਮੂ ਅਤੇ ਕਸ਼ਮੀਰ ਬੈਂਕ ਵਲੋਂ ਕਸਟਮ ਹੈਲਥ-ਟੂਰਿਜਮ ਯੋਜਨਾ ਦੀ ਸਥਾਪਨਾ ਕੀਤੀ ਜਾਵੇਗੀ।''

ਉੱਪ ਰਾਜਪਾਲ ਨੇ ਕਿਹਾ,''ਅਸੀਂ ਮੌਜੂਦਾ ਵਿੱਤੀ ਸਾਲ 'ਚ 6 ਮਹੀਨਿਆਂ ਲਈ ਬਿਨਾਂ ਕਿਸੇ ਸ਼ਰਤ ਦੇ, ਕਾਰੋਬਾਰੀ ਭਾਈਚਾਰੇ ਦੇ ਹਰੇਕ ਉਧਾਰ ਲੈਣ ਵਾਲੇ ਵਿਅਕਤੀ ਨੂੰ 5 ਫੀਸਦੀ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਇਹ ਇਕ ਵੱਡੀ ਰਾਹਤ ਹੋਵੇਗੀ ਅਤੇ ਇੱਥੇ ਰੁਜ਼ਗਾਰ ਪੈਦਾ ਕਰਨ 'ਚ ਮਦਦ ਮਿਲੇਗੀ।'' ਮਨੋਜ ਸਿਨਹਾ ਨੇ ਕਿਹਾ,''ਕ੍ਰੈਡਿਟ ਕਾਰਡ ਯੋਜਨਾ ਦੇ ਅਧੀਨ, ਅਸੀਂ ਹਥਕਰਘਾ ਅਤੇ ਹਸਤਸ਼ਿਲਪ ਉਦਯੋਗ 'ਚ ਕੰਮ ਕਰਨ ਵਾਲੇ ਲੋਕਾਂ ਲਈ ਵੱਧ ਤੋਂ ਵੱਧ ਸੀਮਾ ਇਕ ਲੱਖ ਤੋਂ 2 ਲੱਖ ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ 5 ਫੀਸਦੀ ਵਿਆਜ ਸਬਵੇਂਸ਼ਨ (ਆਰਥਿਕ ਮਦਦ) ਵੀ ਦਿੱਤੀ ਜਾਵੇਗੀ। ਇਸ ਯੋਜਨਾ 'ਚ ਕਰੀਬ 950 ਕਰੋੜ ਰੁਪਏ ਦਾ ਖਰਚ ਆਏਗਾ ਅਤੇ ਇਹ ਅਗਲੇ 6 ਮਹੀਨਿਆਂ ਲਈ ਇਸ ਵਿੱਤੀ ਸਾਲ 'ਚ ਉਪਲੱਬਧ ਰਹੇਗਾ। ਉੱਥੇ ਹੀ ਇਕ ਅਕਤੂਬਰ ਤੋਂ, ਜੰਮੂ ਅਤੇ ਕਸ਼ਮੀਰ ਬੈਂਕ ਨੌਜਵਾਨਾਂ ਅਤੇ ਬੀਬੀਆਂ ਦੇ ਉੱਦਮਾਂ ਲਈ ਇਕ ਵਿਸ਼ੇਸ਼ ਡੈਸਕ ਸ਼ੁਰੂ ਕਰੇਗਾ। ਜਿਸ 'ਚ ਨੌਜਵਾਨ ਅਤੇ ਬੀਬੀ ਉੱਦਮੀਆਂ ਨੂੰ ਕਾਊਂਸਲਿੰਗ ਦਿੱਤੀ ਜਾਵੇਗੀ।''

DIsha

This news is Content Editor DIsha