ਭਾਜਪਾ ਨੇਤਾ ਕਤਲ : ਸੁਰੱਖਿਆ ''ਚ ਹੋਈ ਲਾਪਰਵਾਹੀ, 10 ਪੁਲਸ ਮੁਲਾਜ਼ਮ ਹਿਰਾਸਤ ''ਚ ਲਏ ਗਏ

07/09/2020 1:20:14 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਕਸ਼ਮੀਰ ਖੇਤਰ ਦੀ ਪੁਲਸ ਇੰਸੈਪਕਟਰ ਜਨਰਲ ਵਿਜੇ ਕੁਮਾਰ ਨੇ ਸਵੀਕਾਰ ਕੀਤਾ ਹੈ ਕਿ ਸੁਰੱਖਿਆ ਵਿਵਸਥਾ 'ਚ ਲਾਪਰਵਾਹੀ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਵਸੀਮ ਅਹਿਮਦ ਅਤੇ ਉਨ੍ਹਾਂ ਦੇ ਭਰਾ ਉਮਰ ਬਸ਼ੀਰ ਦਾ ਕਤਲ ਹੋਇਆ। ਕੁਮਾਰ ਨੇ ਸਵੀਕਾਰ ਕੀਤਾ ਕਿ ਸੁਰੱਖਿਆ ਵਿਵਸਥਾ 'ਚ ਲਾਪਰਵਾਹੀ ਹੋਈ ਅਤੇ ਦੱਸਿਆ ਕਿ ਭਾਜਪਾ ਨੇਤਾ ਦੀ ਸੁਰੱਖਿਆ 'ਚ ਤਾਇਨਾਤ 10 ਪੁਲਸ ਮੁਲਾਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ 38 ਸਾਲਾ ਭਾਜਪਾ ਨੇਤਾ ਵਸੀਮ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਭਰਾ ਦਾ ਅੱਤਵਾਦੀਆਂ ਨੇ ਬੁੱਧਵਾਰ ਦੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਦੇ ਸਮੇਂ ਇਹ ਲੋਕ ਘਰ ਨਾਲ ਲੱਗਦੀ ਦੁਕਾਨ 'ਤੇ ਬੈਠੇ ਹੋਏ ਸਨ। ਇਸ ਵਾਰਦਾਤ ਦੇ ਸਮੇਂ ਇਨ੍ਹਾਂ ਲੋਕਾਂ ਲੋਕ ਇਕ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਸੀ, ਜਿਸ ਕਾਰਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੌੜਨ 'ਚ ਕਾਮਯਾਬ ਹੋ ਗਏ। ਬਾਰੀ ਇਕ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐੱਸ.ਓ.) ਦੇ ਹੱਕਦਾਰ ਸਨਪਰ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋਣ ਕਾਰਨ ਉਨ੍ਹਾਂ ਦੀ ਸੁਰੱਖਿਆ 'ਚ 2 ਪੀ.ਐੱਸ.ਓ. ਲਗਾਏ ਗਏ ਸਨ। ਇਸ ਤੋਂ ਇਲਾਵਾ ਪੁਲਸ ਦੀ ਕਰਮਚਾਰੀ ਬਰਾਂਚ ਦੇ 8 ਕਰਮੀ ਵੀ ਉਨ੍ਹਾਂ ਦੀ ਸੁਰੱਖਿਆ ਲਈ ਸਨ।

DIsha

This news is Content Editor DIsha