J&K ''ਚ ਤਕਨੀਕੀ ਖਰਾਬੀ ਤੋਂ ਬਾਅਦ ਫੌਜ ਦੇ ਚਾਪਰ ਦੀ ਕ੍ਰੈਸ਼ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ

02/04/2020 10:57:23 AM

ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਸੋਮਵਾਰ ਨੂੰ ਭਾਰਤੀ ਫੌਜ ਦਾ ਇਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਚ ਗਿਆ। ਚਾਪਰ ਦੀ ਉਡਾਣ ਤੋਂ ਬਾਅਦ ਇਸ 'ਚ ਕੁਝ ਤਕਨੀਕੀ ਗੜਬੜੀ ਆ ਗਈ ਸੀ, ਜਿਸ ਤੋਂ ਬਾਅਦ ਇ ਨੂੰ ਰਿਆਸੀ ਦੇ ਰਦਖੁਦ ਇਲਾਕੇ 'ਚ ਕ੍ਰੈਸ਼ ਲੈਂਡ ਕਰਵਾਇਆ ਗਿਆ। ਜਿਸ ਸਮੇਂ ਚਾਪਰ ਦੀ ਲੈਂਡਿੰਗ ਕਰਵਾਈ ਗਈ, ਉਸ ਸਮੇਂ ਇਸ 'ਚ 2 ਪਾਇਲਟ ਸਵਾਰ ਸਨ।

ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਇਹ ਚਾਪਰ ਰੂਟੀਨ ਉਡਾਣ 'ਤੇ ਨਿਕਲਿਆ ਸੀ। ਇਸੇ ਦੌਰਾਨ ਸਵੇਰੇ ਸਵਾ 11 ਵਜੇ ਰਿਆਸੀ ਕੋਲ ਇਸ ਦੇ ਇੰਜਣ 'ਚ ਕੁਝ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਚਾਪਰ ਦਾ ਸੰਤੁਲਨ ਵਿਗੜ ਗਿਆ ਅਤੇ ਐਮਰਜੈਂਸੀ ਸਥਿਤੀ 'ਚ ਇਸ ਨੂੰ ਕਿਸੇ ਤਰ੍ਹਾਂ ਰਿਆਸੀ ਦੀ ਅਰਨਾਸ ਬੈਲਟ ਕੋਲ ਸਥਿਤ ਰਦਖੁਦ 'ਚ ਲੈਂਡ ਕਰਵਾਇਆ ਗਿਆ। ਹਾਲਾਂਕਿ ਇਸ ਦੌਰਾਨ ਚਾਪਰ 'ਚ ਸਵਾਰ ਫੌਜ ਦੇ 2 ਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਰਹੇ।

ਫੌਜ ਦੇ ਅਧਿਕਾਰੀਆਂ ਨੇ ਚਾਪਰ 'ਚ ਤਕਨੀਕੀ ਖਰਾਬੀ ਆਉਣ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਭਾਰਤੀ ਫੌਜ ਉੱਚ ਪਰਬਤੀ ਖੇਤਰਾਂ 'ਚ ਸਾਮਾਨ ਦੀ ਸਪਲਾਈ ਅਤੇ ਫੌਜ ਮੂਵਮੈਂਟ ਲਈ ਕਈ ਵਾਰ ਚੀਤਾ ਹੈਲੀਕਾਪਟਰਾਂ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਪੈਟਰੋਲਿੰਗ ਲਈ ਵੀ ਅਜਿਹੇ ਹੈਲੀਕਾਪਟਰਾਂ ਦੀ ਵਰਤੋਂ ਹੁੰਦੀ ਹੈ।

DIsha

This news is Content Editor DIsha