ਮਹਿਬੂਬਾ ਨੇ ਜੰਮੂ ਹਵਾਈ ਅੱਡੇ ''ਤੇ ਤਕਨੀਕੀ ਟਰਮੀਨਲ ਦਾ ਉਦਘਾਟਨ

08/18/2017 11:40:23 AM

ਸ਼੍ਰੀਨਗਰ— ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਜੰਮੂ ਹਵਾਈ ਅੱਡੇ 'ਤੇ ਤਕਨੀਕੀ ਪੈਸੇਂਜਰ ਟਰਮੀਨਲ ਦਾ ਉਦਘਾਟਨ ਕੀਤਾ। 90 ਕਰੋੜ ਰੁਪਏ ਦੀ ਇਸ ਯੋਜਨਾ ਨਾਲ ਲੋਕਾਂ ਨੂੰ ਕਾਫੀ ਆਧੁਨਿਕ ਸਹੂਲਤਾਂ ਮਿਲਣਗੀਆਂ। ਉਦਘਾਟਨ ਤੋਂ ਬਾਅਦ ਜੰਮੂ ਏਅਰਪੋਰਟ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਕਿ ਵਧੀਆ ਸਹੂਲਤਾਂ ਨਾਲ ਹਵਾਈ ਅੱਡਾ ਨੂੰ ਵਧ ਤੋਂ ਵਧ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ ਤਾਂ ਕਿ ਇੱਥੇ ਆਧੁਨਿਕ ਜਹਾਜ਼ਾਂ ਨੂੰ ਉਤਾਰਿਆ ਜਾ ਸਕੇ।

ਮਹਿਬੂਬਾ ਨੇ ਕਿਹਾ ਕਿ ਜੰਮੂ ਨੇ ਮੁਬਾਰਕ ਮੰਡੀ, ਕਿਲੋ, ਮੰਦਿਰ ਆਦਿ ਵਰਗੀ ਵਿਰਾਸਤ ਅਤੇ ਇਤਿਹਾਸ ਦੇ ਰੂਪ 'ਚ ਯਾਤਰੀਆਂ ਨੂੰ ਬਹੁਤ ਕੁਝ ਪੇਸ਼ ਕੀਤਾ ਹੈ। ਜੰਮੂ ਹਵਾਈ ਅੱਡਾ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟ੍ਰੈਫਿਕ ਅਤੇ ਕਨੈਕਟੀਵਿਟੀ 'ਚ ਵਾਧੇ ਦੀ ਜ਼ਰੂਰਤ ਹੈ। ਮਹਿਬੂਬਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜੰਮੂ ਨੂੰ ਸੁਤੰਤਰ ਸੈਰ-ਸਪਾਟਾ ਸਥਾਨ ਦੇ ਰੂਪ 'ਚ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ਲਈ ਕਨੈਕਟੀਵਿਟੀ ਅਤੇ ਸਹੂਲਤਾਂ ਮਹੱਤਵਪੂਰਨ ਹਨ। ਇਸ ਨਾਲ ਹੀ ਮੰਤਰੀ ਪੀ. ਅਸ਼ੋਕ ਗਜਪਤੀ ਰਾਜੂ ਨੇ ਹਵਾਈ ਅੱਡਿਆਂ 'ਤੇ ਸਹੂਲਤਾਂ 'ਚ ਸੁਧਾਰ ਲਈ ਸਰਕਾਰ ਦੇ ਸੰਕਲਪ ਨੂੰ ਪ੍ਰਗਟ ਕਰਦਾ ਹੈ।
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ, ਕੇਂਦਰੀ ਗ੍ਰਹਿ ਮੰਤਰੀ ਜਯੰਤ ਸਿਨ੍ਹਾ, ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ, ਵਿਧਾਨਸਭਾ ਮੈਂਬਰ ਕਵਿੰਦਰ ਗੁਪਤਾ ਸੰਸਦ ਜੁਗਲ ਕਿਸ਼ੋਰ ਅਤੇ ਸ਼ਮਸ਼ੇਰ ਸਿੰਘ ਮਨਿਹਾਸ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ। ਇਸ ਮੌਕੇ 'ਤੇ ਹਜ ਅਤੇ ਔਫਾਕ, ਰਾਜ ਮੰਤਰੀ ਸੈਯਦ ਫਾਰੂਖ ਅੰਦਰਾਬੀ, ਕਈ ਵਿਧਾਇਕ, ਮੁੱਖ ਮੰਤਰੀ ਦੇ ਮੁੱਖ ਸਕੱਤਰ ਰੋਹਿਤ ਕੰਸਲ ਸਮੇਤ ਕਈ ਮੌਜ਼ੂਦ ਸਨ।
ਕੇਂਦਰੀ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਜੰਮੂ ਹਵਾਈ ਅੱਡੇ 'ਤੇ ਰਨਵੇ ਦੇ ਵਿਸਤਾਰ ਨਾਲ ਬੋਇੰਗ 707 ਦੇ ਉਤਰਣ ਨਾਲ ਅਤੇ ਏਅਰਬੱਸ320 ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।