ਜਾਮੀਆ ਫਾਇਰਿੰਗ ਨੂੰ ਲੈ ਕੇ AAP ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਲਿਖੀ ਚਿੱਠੀ

01/31/2020 5:24:22 PM

ਨਵੀਂ ਦਿੱਲੀ—ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮਾਰਚ ਕੱਢ ਰਹੇ ਜਾਮੀਆ ਦੇ ਵਿਦਿਆਰਥੀਆਂ 'ਤੇ ਫਾਇਰਿੰਗ ਦੇ ਮਾਮਲੇ ਚ 'ਆਪ' ਨੇ ਅਨੁਰਾਗ ਠਾਕੁਰ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਇਸ 'ਚ ਮੰਗ ਕੀਤੀ ਗਈ ਹੈ ਕਿ ਪੂਰੇ ਘਟਨਾਕ੍ਰਮ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਦਰਅਸਲ ਕੇਂਦਰ 'ਚ ਮੰਤਰੀ ਅਨੁਰਾਗ ਠਾਕੁਰ ਨੇ 27 ਜਨਵਰੀ ਨੂੰ ਦਿੱਲੀ 'ਚ ਭਾਜਪਾ ਦੀ ਚੋਣ ਰੈਲੀ 'ਚ 'ਦੇਸ਼ ਦੇ ਗੱਦਾਰਾਂ ਨੂੰ 'ਗੋਲੀ ਮਾਰੋ' ਦੇ ਨਾਅਰੇ ਲਗਾਏ ਸੀ। ਜਾਮੀਆ 'ਚ ਵਿਦਿਆਰਥੀਆਂ 'ਤੇ ਗੋਲੀ ਚਲਾਉਣ ਵਾਲੇ ਨੌਜਵਾਨ ਨੇ ਵੀ ਪਿਸਤੌਲ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਸੀ। ਇਸੇ ਦਾ ਹਵਾਲਾ 'ਆਪ' ਨੇ ਆਪਣੀ ਚਿੱਠੀ 'ਚ ਦਿੱਤਾ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਵੀ ਕਈ ਸੰਗਠਨਾਂ ਅਤੇ ਮਸ਼ਹੂਰ ਹਸਤੀਆਂ ਨੇ ਅਨੁਰਾਗ ਠਾਕੁਰ ਦੀ ਸਖਤ ਆਲੋਚਨਾ ਕੀਤੀ ਹੈ।

ਦੱਸਣਯੋਗ ਹੈ ਕਿ ਜਾਮੀਆ ਨਗਰ 'ਚ ਵੀਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਸੀ। ਜਦੋਂ ਇਕ ਸ਼ਖਸ ਨੇ ਸੀ.ਏ.ਏ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਸਮੂਹ 'ਤੇ ਗੋਲੀ ਚਲਾ ਦਿੱਤੀ ਸੀ। ਇਸ ਘਟਨਾ 'ਚ ਮਾਸ ਮੀਡੀਆ ਦਾ ਵਿਦਿਆਰਥੀ ਫਾਰੂਕ ਜ਼ਖਮੀ ਹੋ ਗਿਆ। ਗੋਲੀ ਚਲਾਉਣ ਵਾਲਾ ਸ਼ਖਸ ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ ਹੋਣ ਦੇ ਬਾਵਜੂਦ ਸ਼ਖਸ ਨੇ ਗੋਲੀ ਚਲਾਈ ਸੀ ਜਿਸ ਨਾਲ ਜਾਮੀਆ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ।

Iqbalkaur

This news is Content Editor Iqbalkaur