‘ਜਲ ਜੀਵਨ ਮਿਸ਼ਨ’ ਤਹਿਤ 9 ਕਰੋੜ ਪਰਿਵਾਰਾਂ ਤਕ ਪਹੁੰਚਿਆ ਪੀਣ ਵਾਲਾ ਪਾਣੀ: ਗਜੇਂਦਰ ਸ਼ੇਖਾਵਤ

02/16/2022 4:25:40 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ’ਚ ਹਰ ਘਰ ਤੱਕ ਨਲ ਤੋਂ ਜਲ ਪਹੁੰਚਾਉਣ ਦੇ ਉਦੇਸ਼ ਤੋਂ ਚਲਾਏ ਜਾ ਰਹੇ ਜਲ ਜੀਵਨ ਮਿਸ਼ਨ ਤਹਿਤ ਢਾਈ ਸਾਲ ਦੇ ਸਮੇਂ ਵਿਚ 5.77 ਕਰੋੜ ਪੇਂਡੂ ਪਰਿਵਾਰਾਂ ਨੂੰ ਨਲ ਤੋਂ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ। ਹੁਣ 9 ਕਰੋੜ ਪਰਿਵਾਰਾਂ ਨੂੰ ਇਹ ਸਹੂਲਤ ਮਿਲ ਰਹੀ ਹੈ। ਜਲ ਸ਼ਕਤੀ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਇਕ ਬਿਆਨ ਮੁਤਾਬਕ ਸਾਲ 2024 ਤੱਕ ਹਰ ਘਰ ਤਕ ਨਲ ਤੋਂ ਜਲ ਪਹੁੰਚਾਉਣ ਦੇ ਉਦੇਸ਼ ਨਾਲ 15 ਅਗਸਤ 2019 ਨੂੰ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ ਸੀ। ਉਸ ਸਮੇਂ ਤਕ ਭਾਰਤ ਵਿਚ ਸਿਰਫ਼ 3.23 ਕਰੋੜ ਪਰਿਵਾਰਾਂ ਨੂੰ ਨਲ ਤੋਂ ਜਲ ਪ੍ਰਾਪਤ ਹੋ ਰਿਹਾ ਸੀ।

ਜਲ ਸ਼ਕਤੀ ਮੰਤਰਾਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਕਰੀਬ ਢਾਈ ਸਾਲਾਂ ਦੌਰਾਨ 5.77 ਕਰੋੜ ਪੇਂਡੂ ਪਰਿਵਾਰਾਂ ਤਕ ਨਲ ਤੋਂ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਅਤੇ ਹੁਣ 9 ਕਰੋੜ ਪੇਂਡੂ ਪਰਿਵਾਰਾਂ ਨੂੰ ਇਹ ਸਹੂਲਤ ਪ੍ਰਾਪਤ ਹੋ ਗਈ ਹੈ। ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ, ‘‘ਗ੍ਰਾਮੀਣ ਭਾਰਤ ਵਿਚ ਹਰ ਘਰ ਜਲ ਤੇਜ਼ੀ ਨਾਲ ਹਕੀਕਤ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਦੀ ਸੋਚ ਨਾਲ ਜਲ ਜੀਵਨ ਮਿਸ਼ਨ ਤੋਂ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ’ਚ ਲੋਕਾਂ ਦੀ ਜ਼ਿੰਦਗੀ ਆਸਾਨ ਹੋ ਰਹੀ ਹੈ ਅਤੇ ਪਿੰਡ ਦੀਆਂ ਔਰਤਾਂ ਨੂੰ ਸਨਮਾਨਪੂਰਵਕ ਜੀਵਨ ਮਿਲ ਰਿਹਾ ਹੈ।’’

ਮੰਤਰਾਲਾ ਮੁਤਾਬਕ 5 ਸਾਲ ਦੌਰਾਨ ਹਰੇਕ ਪੇਂਡੂ ਪਰਿਵਾਰ ਤਕ ਨਲ ਤੋਂ ਜਲ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਉਦੇਸ਼ ਨਾਲ ਸਾਲ 2022-23 ਦੇ ਕੇਂਦਰੀ ਬਜਟ ’ਚ 3.8 ਕਰੋੜ ਪੇਂਡੂ ਪਰਿਵਾਰਾਂ ਤਕ ਨਲ ਤੋਂ ਜਲ ਪਹੁੰਚਾਉਣ ਲਈ 60 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। 

Tanu

This news is Content Editor Tanu