ਜੇਤਲੀ ਮਾਣਹਾਨੀ ਕੇਸ: ਕੇਜਰੀਵਾਲ ਨੇ ਜੇਠਮਲਾਨੀ ਨੂੰ ਬਤੌਰ ਵਕੀਲ ਹਟਾਇਆ

05/26/2017 3:06:36 PM

ਨਵੀਂ ਦਿੱਲੀ— ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਕੇਸ 'ਚ ਆਪਣੇ ਵਕੀਲ ਰਾਮ ਜੇਠਮਲਾਨੀ ਨੂੰ ਬਤੌਰ ਵਕੀਲ ਹਟਾ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਰੁਣ ਜੇਤਲੀ ਵੱਲੋਂ ਕੇਜਰੀਵਾਲ 'ਤੇ ਕੀਤੇ ਗਏ 10 ਕਰੋੜ ਮਾਣਹਾਨੀ ਦੇ ਦੂਜੇ ਕੇਸ ਬਾਅਦ ਇਹ ਫੈਸਲਾ ਗਿਆ ਹੈ। ਇਸ ਬਾਰੇ 'ਚ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। 
ਦੱਸ ਦੇ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਹਾਈਕੋਰਟ 'ਚ ਕੇਜਰੀਵਾਲ 'ਤੇ 10 ਕਰੋੜ ਦੀ ਮਾਣਹਾਨੀ ਦਾ ਦਾਅਵਾ ਠੋਕਿਆ ਹੈ। ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਤਲੀ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਦੇ ਬਾਅਦ ਜੇਠਮਲਾਨੀ ਨੇ ਕਿਹਾ ਸੀ ਕਿ ਉਹ ਆਪਣੀ ਕਲਾਇੰਟ ਅਰਵਿੰਦ ਕੇਜਰੀਵਾਲ ਦੇ ਕਹਿਣ 'ਤੇ ਹੀ ਕਰ ਰਹੇ ਹਨ, ਜਿਸ 'ਤੇ ਜੇਤਲੀ ਅਤੇ ਉਨ੍ਹਾਂ ਦੇ ਵਕੀਲਾਂ ਨੇ ਸਖ਼ਤ ਇਤਰਾਜ਼ ਕੀਤਾ ਹੈ।